ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਨਿਯੁਕਤ ਸਰਵੇ ਟੀਮਾਂ ਨੂੰ ਦਿੱਤੀ ਸਿਖਲਾਈ

BARNALA
ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਨਿਯੁਕਤ ਸਰਵੇ ਟੀਮਾਂ ਨੂੰ ਦਿੱਤੀ ਸਿਖਲਾਈ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

12 ਨਵੰਬਰ ਨੂੰ ਹੋਵੇਗਾ ਸਰਵੇਖਣ: ਜ਼ਿਲਾ ਸਿੱਖਿਆ ਅਧਿਕਾਰੀ

ਬਰਨਾਲਾ, 8 ਨਵੰਬਰ 2021

ਭਾਰਤ ਸਰਕਾਰ ਵੱਲੋਂ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਕੂਲ ਸਿੱਖਿਆ ਸਥਿਤੀ ਬਾਰੇ ਪਤਾ ਲਗਾਉਣ ਲਈ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਜ਼ਿਲੇ ’ਚ ਨਿਯੁਕਤ ਸਰਵੇ ਟੀਮਾਂ ਨੂੰ ਸਰਵੇ ਦੇ ਸੰਚਾਲਨ ਸਬੰਧੀ ਵਿਭਾਗੀ ਹਦਾਇਤਾਂ ਅਨੁਸਾਰ ਸਿਖਲਾਈ ਦਿੱਤੀ ਗਈ ਹੈ।

ਹੋਰ ਪੜ੍ਹੋ :-ਸੈਨਿਕ ਭਲਾਈ ਦਫਤਰ ਰੂਪਨਗਰ ਵਿਖੇ ਫੌਜ ਦੀ ਭਰਤੀ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸ਼ੁਰੂ : ਲੈਫ. ਕਰਨਲ ਪਰਮਿੰਦਰ ਸਿੰਘ ਬਾਜਵਾ

ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾੲ ਨੇ ਦੱਸਿਆ ਕਿ ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਹੋਣ ਵਾਲੇ ਸਰਵੇਖਣ ਲਈ ਮੁੱਖ ਦਫਤਰ ਵੱਲੋਂ ਸਰਵੇ ਟੀਮਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ। ਸਰਵੇਖਣ ਦੇ ਸੰਚਾਲਨ ਲਈ ਸਰਵੇ ਟੀਮਾਂ ਵਜੋਂ ਆਬਜ਼ਰਵਰਾਂ ਅਤੇ ਇਨਵੈਸਟੀਗੇਟਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਵੇ ਟੀਮਾਂ ਸਰਵੇ ਲਈ ਚੁਣੇ ਸਕੂਲਾਂ ਦੇ ਮੁਖੀਆਂ ਨਾਲ ਸਹਿਯੋਗ ਕਰਕੇ ਸਰਵੇਖਣ ਮੁਕੰਮਲ ਕਰਵਾਉਣਗੀਆਂ।

ਜ਼ਿਲਾ ਸਿੱਖਿਆ ਅਫਸਰਾਂ ਨੇ ਦੱਸਿਆ ਕਿ ਸਰਵੇਖਣ ਦੇ ਸੁਚੱਜੇ ਸੰਚਾਲਨ ਲਈ ਸਰਵੇ ਟੀਮਾਂ ਦੇ ਸਮੂਹ ਆਬਜ਼ਰਵਰਾਂ ਅਤੇ ਇਨਵੈਸਟੀਗੇਟਰਾਂ ਨੂੰ ਸਰਵੇਖਣ ਦੇ ਸੰਚਾਲਨ ਦੀ ਸਮੁੱਚੀ ਪ੍ਰਕਿਰਿਆ ਬਾਰੇ ਸਿਖਲਾਈ ਦਿੱਤੀ ਗਈ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਵੇਖਣ ਦੌਰਾਨ ਸਬੰਧਿਤ ਸਕੂਲ ਮੁਖੀ ਅਤੇ ਸਰਵੇਖਣ ਟੀਮਾਂ ਵੱਲੋਂ ਕੋਵਿਡ ਹਦਾਇਤਾਂ ਦੇ ਪਾਲਣ ਦਾ ਪੂਰਨ ਰੂਪ ਵਿੱਚ ਖਿਆਲ ਰੱਖਦਿਆਂ ਵਿਦਿਆਰਥੀਆਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ।

ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਸਰਵੇਖਣ ਲਈ ਨਿਯੁਕਤ ਸਰਵੇਖਣ ਟੀਮਾਂ ਨੂੰ ਸਰਵੇਖਣ ਵਾਲੇ ਦਿਨ ਸਮੇਂ ਸਿਰ ਸਕੂਲਾਂ ’ਚ ਪਹੁੰਚਣ ਦੀਆਂ ਹਦਾਇਤਾਂ ਜਾਰੀ ਕਰਨ ਦੇ ਨਾਲ ਨਾਲ ਸਰਵੇਖਣ ਸੰਚਾਲਨ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਸ ਸਮੇਂ ਕਮਲਦੀਪ ਜ਼ਿਲਾ ਮੈਂਟਰ ਗਣਿਤ, ਅਮਨਿੰਦਰ ਸਿੰਘ ਜ਼ਿਲਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਕੁਲਦੀਪ ਸਿੰਘ ਭੁੱਲਰ ਜ਼ਿਲਾ ਕੋ-ਆਰਡੀਨੇਟਰ ਪੜੋ ਪੰਜਾਬ, ਮਹਿੰਦਰਪਾਲ ਜ਼ਿਲਾ ਮੈਂਟਰ ਕੰਪਿਊਟਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲਾ ਮੀਡੀਆ ਕੋਆਰਡੀਨੇਟਰ ਹਾਜ਼ਰ ਸਨ।

ਕੈਪਸ਼ਨ: ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਸਰਵੇ ਟੀਮਾਂ ਨੂੰ ਸੰਬੋਧਨ ਕਰਦੇ ਹੋਏ।

Spread the love