ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਆਰ.ਓਜ਼/ਏ.ਆਰ.ਓਜ਼ ਦੇ ਸਿਖਲਾਈ ਸੈਸ਼ਨ ਦਾ ਦੌਰਾ ਕੀਤਾ

ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ
ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਆਰ.ਓਜ਼/ਏ.ਆਰ.ਓਜ਼ ਦੇ ਸਿਖਲਾਈ ਸੈਸ਼ਨ ਦਾ ਦੌਰਾ ਕੀਤਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰਾਜ ਭਰ ਦੇ ਆਰ.ਓਜ਼/ਏ.ਆਰ.ਓਜ਼ ਨੂੰ ਚੋਣ ਪ੍ਰਕਿਰਿਆ ਨਾਲ ਲੈਸ ਕਰਨ ਲਈ ਪਟਿਆਲਾ, ਬਠਿੰਡਾ ਅਤੇ ਜਲੰਧਰ ਵਿੱਚ ਵਿਸ਼ੇਸ਼ ਸਿਖਲਾਈ ਸੈਸ਼ਨਾਂ ਦਾ ਆਯੋਜਨ

ਪਟਿਆਲਾ, 15 ਨਵੰਬਰ 2021

ਮੁੱਖ ਚੋਣ ਅਫ਼ਸਰ ਡਾ.ਐਸ.ਕਰੁਣਾ ਰਾਜੂ ਨੇ ਅੱਜ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਚੋਣ ਕਮਿਸ਼ਨ ਵੱਲੋਂ ਕਰਵਾਏ ਗਏ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਸਿਖਲਾਈ ਸੈਸ਼ਨ ਦਾ ਜਾਇਜ਼ਾ ਲਿਆ।  ਉਨ੍ਹਾਂ ਨੇ ਚਾਰ ਦਿਨਾਂ ਸੈਸ਼ਨ ਦੇ ਪਹਿਲੇ ਦਿਨ ਹਾਜ਼ਰ ਹੋਏ ਆਰ.ਓਜ਼ ਨੂੰ ਚੋਣ ਪ੍ਰਕਿਰਿਆ ਨਾਲ ਜੁੜੀ ਜਾਣਕਾਰੀ ਦਿੱਤੀ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਘਰ-ਘਰ ਦਸਤਕ ਟੀਕਾਕਰਣ ਮੁਹਿੰਮ

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਪੰਜਾਬ ਦੇ ਰਿਟਰਨਿੰਗ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਚੋਣਾਂ ਅਤੇ ਪੋਲਿੰਗ ਦੀ ਵਿਸਤ੍ਰਿਤ ਪ੍ਰਕਿਰਿਆ ਨਾਲ ਲੈਸ ਕਰਨ ਲਈ ਇੱਕੋ ਸਮੇਂ ਪਟਿਆਲਾ, ਬਠਿੰਡਾ ਅਤੇ ਜਲੰਧਰ ਵਿਖੇ ਚਾਰ ਰੋਜ਼ਾ ਚੋਣ ਪ੍ਰਕਿਰਿਆ ਸਿਖਲਾਈ ਸੈਸ਼ਨ ਬੁਲਾਇਆ ਹੈ।  ਏ.ਡੀ.ਸੀ. ਜਾਂ ਇਸ ਤੋਂ ਉੱਪਰ ਦੇ ਰੈਂਕ ਦੇ ਰਾਸ਼ਟਰੀ ਪੱਧਰ ਦੇ ਮਾਸਟਰ ਟ੍ਰੇਨਰਾਂ ਨੂੰ ਆਰ.ਓ./ਏ.ਆਰ.ਓਜ਼ ਨੂੰ ਸਿਖਲਾਈ ਦੇਣ ਲਈ ਨਿਯੁਕਤ ਕੀਤਾ ਗਿਆ ਹੈ।  ਇਸ ਤੋਂ ਪਹਿਲਾਂ ਅਕਤੂਬਰ ਵਿੱਚ ਆਰ.ਓਜ਼ ਅਤੇ ਏ.ਆਰ.ਓਜ਼ ਦੇ ਵੱਖ-ਵੱਖ ਬੈਚਾਂ ਲਈ ਸਿਖਲਾਈ ਸੈਸ਼ਨ ਵੀ ਕਰਵਾਏ ਗਏ ਸਨ ਅਤੇ ਇਹ ਆਖਰੀ ਬੈਚ ਹਨ।

ਉਨ੍ਹਾਂ ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਿਖਲਾਈ ਸੈਸ਼ਨ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਆਉਣ ਵਾਲੇ ਹਫ਼ਤਿਆਂ ਵਿੱਚ ਨਿਰਪੱਖ ਅਤੇ ਨਿਰਵਿਘਨ ਚੋਣਾਂ ਕਰਵਾਉਣ ਲਈ ਸਾਡੇ ਲਈ ਸਹਾਈ ਹੋਵੇਗਾ।  ਉਮੀਦਵਾਰਾਂ ਵੱਲੋਂ ਫਾਰਮ 26 ਵਿੱਚ ਦਿੱਤੀ ਗਈ ਜਾਣਕਾਰੀ ਨੂੰ ਘੋਖਣ ਲਈ ਆਖਦਿਆਂ, ਉਨ੍ਹਾਂ ਕਿਹਾ ਕਿ ਅਪਰਾਧਿਕ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਜਨਤਕ ਕਰਕੇ ਅੱਗੇ ਪਹੁੰਚਾਇਆ ਜਾਵੇ।

ਡਾ.ਐਸ.ਕਰੁਣਾ ਰਾਜੂ ਨੇ ਇੱਕ ਦਿਲਚਸਪ ਤੱਥ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਭਾਵੇਂ ਚੋਣ ਕਮਿਸ਼ਨ ਨੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਉਮੀਦਵਾਰ ਲਈ 28 ਲੱਖ ਰੁਪਏ ਤੋਂ ਇਲਾਵਾ 10 ਫੀਸਦੀ ਵਾਧਾ ਕਰਨ ਦੀ ਹੱਦ ਤੈਅ ਕੀਤੀ ਹੈ ਪਰ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਚੋਣ ਕਮਿਸ਼ਨ  ਨੇ 2 ਕਰੋੜ ਰੁਪਏ ਪ੍ਰਤੀ ਹਲਕੇ ਦਾ ਬਜਟ ਰੱਖਿਆ ਹੈ ਜਿਸ ਵਿੱਚ ਸਾਰੇ ਮਾਣ ਭੱਤੇ, ਪੁਲਿਸ ਦੀ ਤਾਇਨਾਤੀ, ਵੀਡੀਓਗ੍ਰਾਫੀ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਮਰਦ-ਔਰਤ ਵੋਟਰਾਂ ਦੇ ਨਾਲ ਨਾਲ ਤੀਸਰੇ ਲਿੰਗ ਦੇ ਵੋਟਰਾਂ  ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਿਖਲਾਈ ਪਾਠਕ੍ਰਮ ਵਿੱਚ ਨਾਮਜ਼ਦਗੀ ਪ੍ਰਕਿਰਿਆ, ਚੋਣ ਜ਼ਾਬਤਾ, ਸਵੀਪ ਗਤੀਵਿਧੀਆਂ, ਪੋਲ ਸਟਾਫ ਦੀ ਸਿਖਲਾਈ, ਮਾਈਕਰੋ ਆਬਜ਼ਰਵਰ ਸਿਖਲਾਈ, ਰੈਂਡਮਾਈਜ਼ੇਸ਼ਨ, ਖਰਚ ਨਿਗਰਾਨ ਸਿਖਲਾਈ ਆਦਿ ਤੱਕ ਦੀ ਪ੍ਰਕਿਰਿਆ ਸ਼ਾਮਲ ਹੋਵੇਗੀ।

ਨੈਸ਼ਨਲ ਮਾਸਟਰ ਟਰੇਨਰ ਯੋਗੇਸ਼ ਕੁਮਾਰ, ਐਚ ਸੀ ਐਸ, ਵਧੀਕ ਡਿਪਟੀ ਕਮਿਸ਼ਨਰ ਕਰਨਾਲ ਨੇ ਕਿਹਾ ਕਿ ਇਹ ਸਿਖਲਾਈ ਸੈਸ਼ਨ ਆਰ.ਓਜ਼ ਅਤੇ ਏ.ਆਰ.ਓਜ਼ ਲਈ ਬਹੁਤ ਲਾਹੇਵੰਦ ਹਨ ਜੋ ਚੋਣ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹਨ। ਪਾਠਕ੍ਰਮ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਚੋਣ ਪ੍ਰਕਿਰਿਆ ਦੇ ਹਰ ਪਹਿਲੂ ਨੂੰ ਵਿਆਪਕ ਰੂਪ ਵਿੱਚ ਕਵਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਖਲਾਈ ਸਿਧਾਂਤਕ ਅਤੇ ਗੱਲਬਾਤ ਦੇ ਸੈਸ਼ਨਾਂ ‘ਤੇ ਅਧਾਰਤ ਹੈ।

Spread the love