ਐਸਡੀਐਮ ਮੋਹਾਲੀ ਦੀ ਅਗਵਾਈ ਹੇਠ ਟੀਮ ਵੱਲੋਂ ਇੰਮੀਗ੍ਰੇਸ਼ਨ ਫਰਮਾਂ ਦੀ ਚੈਕਿੰਗ

ਇੰਮੀਗ੍ਰੇਸ਼ਨ ਫਰਮਾਂ
ਐਸਡੀਐਮ ਮੋਹਾਲੀ ਦੀ ਅਗਵਾਈ ਹੇਠ ਟੀਮ ਵੱਲੋਂ ਇੰਮੀਗ੍ਰੇਸ਼ਨ ਫਰਮਾਂ ਦੀ ਚੈਕਿੰਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸਏਐਸ ਨਗਰ 24  ਨਵੰਬਰ  2021
ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਦੇ ਆਦੇਸ਼ਾਂ ਹੇਠ ਸ਼੍ਰੀ ਹਰਬੰਸ ਸਿੰਘ, ਪੀ.ਸੀ.ਐਸ. ਐੱਸਡੀਐੱਮ ਮੋਹਾਲੀ, ਸ਼੍ਰੀ ਗੁਰਸ਼ੇਰ ਸਿੰਘ, ਡੀ.ਐਸ.ਪੀ. ਸਿਟੀ-1, ਐਸ.ਏ.ਐਸ ਨਗਰ ਅਤੇ ਐਸ.ਐਚ.ਓ ਮਟੌਰ ਦੀ ਟੀਮ ਵੱਲੋਂ ਅੱਜ ਸਾਂਝੇ ਤੌਰ ਤੇ ਇੰਮੀਗ੍ਰੇਸ਼ਨ ਫਰਮਾਂ ਦੀ ਚੈਕਿੰਗ ਕੀਤੀ ਗਈ l

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਾਲਾਨਾ ਗਰਾਂਟ 114 ਕਰੋੜ ਰੁਪਏ ਤੋਂ ਵਧਾ ਕੇ 240 ਕਰੋੜ ਰੁਪਏ ਕਰਨ ਦਾ ਐਲਾਨ
ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਬੰਸ ਸਿੰਘ ਐੱਸਡੀਐੱਮ ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੀ ਚੈਕਿੰਗ ਕੀਤੀ ਗਈ ਉਨ੍ਹਾਂ ਵਿੱਚ ਸਟੈਪ ਅੱਪ ਐਜੂਕੇਸ਼ਨ, ਐਸਸੀਓ ਨੰਬਰ 13, ਦੂਜੀ ਮੰਜ਼ਿਲ, ਫੇਜ਼ 5, ਮੋਹਾਲੀ, ਬੈਸਟ ਕਰੀਅਰ, ਐਸਸੀਐਫ ਨੰਬਰ 7, ਟਾਪ ਫਲੋਰ, ਫੇਜ਼ 3ਬੀ2, ਮੋਹਾਲੀ, ਗੋਵਿਜ਼ਾ ਐਜੂਕੇਸ਼ਨਲ ਕੰਸਲਟੈਂਟ, ਐਸ.ਸੀ.ਓ. 15, ਟਾਪ ਫਲੋਰ, ਫੇਜ਼ 5, ਮੋਹਾਲੀ, ਓਰੇਕਲ ਗਰੁੱਪ, ਪਲਾਟ ਨੰ. E252, ਖੁਸ਼ਹਾਲੀ ਟਾਵਰ, ਫੇਜ਼ 8ਬੀ, ਇੰਡਸਟਰੀਅਲ ਏਰੀਆ, ਮੋਹਾਲੀ, RMR ਇਮੀਗ੍ਰੇਸ਼ਨ, SCF ਨੰ. 19, ਕੈਬਿਨ ਨੰ. 2 ਅਤੇ 3, ਟਾਪ ਫਲੋਰ, ਫੇਜ਼ 5, ਮੋਹਾਲੀ , ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਪ੍ਰਾ. ਲਿਮਟਿਡ, ਐਸ.ਸੀ.ਐਫ. ਨੰ. 38, ਟਾਪ ਫਲੋਰ, ਫੇਜ਼ 7, ਮੋਹਾਲੀ , ਲੈਮਨਵੁੱਡ ਓਵਰਸੀਜ਼, ਐਸਸੀਓ ਨੰਬਰ 13, ਟਾਪ ਫਲੋਰ, ਫੇਜ਼ 5, ਮੋਹਾਲੀ 8. ਹਾਈ ਵਿੰਗ ਓਵਰਸੀਜ਼, ਐਸਸੀਐਫ ਨੰਬਰ 12,2ਵੀਂ ਮੰਜ਼ਿਲ, ਫੇਜ਼ 5, ਮੋਹਾਲੀ ਸ਼ਾਮਿਲ ਹਨਬl
ਉਨ੍ਹਾਂ ਦੱਸਿਆ ਕਿ ਉਕਤ ਸਾਰੀਆਂ ਫਰਮਾਂ ਵੱਲੋਂ ਮਹੀਨਾਵਾਰ ਸਟੇਟਮੈਂਟ ਜਿਲਾ ਮੈਜਿਸਟਰੇਟ, ਐਸ.ਏ.ਐਸ. ਨਗਰ ਨੂੰ ਨਹੀਂ ਭੇਜੀ ਜਾਂਦੀ ਜਿਸ ਸਬੰਧੀ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ RMR Immigration, Best Career Immigration ਫਰਮ ਦੇ ਦਫ਼ਤਰ ਬੰਦ ਪਾਏ ਗਏ। ਆਸ ਪਾਸ ਤੋਂ ਪੁੱਛਣ ਤੇ ਦੱਸਿਆ ਗਿਆ ਹੈ ਕਿ ਇਹ ਪਿਛਲੇ 4-5 ਮਹੀਨਿਆਂ ਤੇ ਦਫ਼ਤਰ ਨਹੀਂ ਆ ਰਹੇ। ਇਹਨਾਂ ਦੇ ਲਾਈਸੰਸ ਰੱਦ ਕਰਨ ਲਈ ਜਿਲਾ ਮੈਜਿਸਟਰੇਟ, ਐਸ.ਏ.ਐਸ. ਨਗਰ ਨੂੰ ਲਿਖਿਆ ਜਾ ਰਿਹਾ ਹੈ। ਇਸੇ ਤਰਾਂ Oracle Group, Plot No. E252, Prosperity Tower, Phase 8B, Industrial Area, Mohali ਇੰਮੀਗ੍ਰੇਸ਼ਨ ਦਾ ਦਫਤਰ ਦੱਸੇ ਪਤੇ ਤੇ ਨਹੀਂ ਹੈ। ਇਸ ਸਬੰਧੀ ਮੁਕਮੰਲ ਪੜਤਾਲ ਕਰਨ ਉਪਰੰਤ ਅਗਲੇਰੀ ਕਾਰਵਾਈ ਕਰਨ ਲਈ ਡੀ.ਐਸ.ਪੀ. ਸਿਟੀ-1, ਐਸ.ਏ.ਐਸ. ਨਗਰ ਨੂੰ ਹਦਾਇਤ ਕੀਤੀ ਜਾ ਰਹੀ ਹੈ ।
Spread the love