ਵਿਰਸੇ ਨਾਲ ਜ਼ੋੜਨ ਅਤੇ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਤਹਿਤ ਆਨਲਾਈਨ ਕਲਾ ਉਤਸਵ ਦਾ ਆਯੋਜਨ

DEO
ਵਿਰਸੇ ਨਾਲ ਜ਼ੋੜਨ ਅਤੇ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਤਹਿਤ ਆਨਲਾਈਨ ਕਲਾ ਉਤਸਵ ਦਾ ਆਯੋਜਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚਕਾਰ ਕਰਵਾਏ ਜਾ ਰਹੇ ਹਨ ਮੁਕਾਬਲੇ

ਫਾਜ਼ਿਲਕਾ, 25 ਨਵੰਬਰ 2021

ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੱਗਰਾ ਸਿਖਿਆ ਅਧੀਨ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਲਾਵਾਂ ਨੂੰ ਉਤਸਾਹਿਤ ਕਰਨ ਲਈ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾ ਉਤਸਵ 2021-22 ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਇਹ ਕਲਾ ਉਤਸਵ ਦੇ ਮੁਕਾਬਲੇ ਆਨਲਾਈਨ ਵਿਧੀ ਰਾਹੀਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਕਰਵਾਏ ਜਾ ਰਹੇ ਹਨ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਭਰਵੀਂ ਗਿਣਤੀ ਵਿਚ ਹਿੱਸਾ ਲਿਆ ਗਿਆ ਹੈ।

ਹੋਰ ਪੜ੍ਹੋ :-ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਮੂਹਿਕ ਹੰਭਲੇ ਮਾਰਨ ਦੀ ਜਰੂਰਤ-ਸ਼੍ਰੋਮਣੀ ਪੰਜਾਬੀ ਆਲੋਚਕ ਅਨੂਪ ਸਿੰਘ

ਵਧੇਰੇ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਸ੍ਰੀ ਵਿਜੈ ਪਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜ਼ੋੜਨ ਅਤੇ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ ਸਰਕਾਰੀ, ਪ੍ਰਾਇਵੇਟ, ਸਰਕਾਰੀ ਏਡਿਡ ਆਦਿ ਸਕੂਲਾਂ ਵਿਚ ਪੜ੍ਹਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਲਾ ਉਤਸਵ ਗਤੀਵਿਧੀਆਂ ਜਿਲ੍ਹਾ ਪੱਧਰ ਤੋਂ ਲੈ ਕੇ ਰਾਸ਼ਟਰ ਪੱਧਰ ਤੱਕ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅੰਦਰ ਜ਼ਿਲ੍ਹਾ ਪੱਧਰ `ਤੇ 60 ਸਕੂਲਾਂ ਵੱਲੋਂ ਨੌ ਖੇਤਰਾਂ ਜਿਸ ਵਿਚ ਸੰਗੀਤ ਕਲਾਸੀਕਲ, ਟਰੈਡੀਸ਼ਨਲ ਫੋਕ,  ਇੰਸਟਰੂਮੈਂਟ ਸੰਗੀਤ ਕਲਾਸੀਕਲ, ਕਲਾਸੀਕਲ ਨਾਚ, ਟਰੈਡੀਸ਼ਨਲ ਵਿਜੂਅਲ ਆਰਟ 2 ਡੀ, ਟਰੈਡੀਸ਼ਨਲ ਵਿਜੂਅਲ ਆਰਟ 3 ਡੀ ਆਦਿ ਵਿਚ ਵਿਦਿਆਰਥੀਆਂ ਵੱਲੋਂ ਹਿਸਾ ਲਿਆ ਗਿਆ।

ਉਨ੍ਹਾਂ ਦੱਸਿਅ ਕਿ ਜਿਲ੍ਹਾ ਪੱਧਰ `ਤੇ ਜੇਤੂ ਰਹਿਣ ਵਾਲੇ ਵਿਦਿਆਰਥੀ ਹੁਣ ਰਾਜ ਪੱਧਰੀ ਆਨਲਾਈਨ ਕਲਾ ਉਤਸਵ ਮੁਕਾਬਲਿਆਂ ਵਿਚ ਭਾਗ ਲੈਣਗੇ ਜਿਨ੍ਹਾਂ ਦੀ ਸੂਚਨਾ ਵਿਭਾਗ ਵੱਲੋਂ ਦਿੱਤੇ ਗਏ ਲਿੰਕ `ਤੇ ਭੇਜ਼ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਕਲਾ ਉਤਸਵ ਦੀ ਗਤੀਵਿਧੀ ਵਿਚ ਜਜਮੈਂਟ ਦੀ ਭੂਮਿਕਾ ਗੁਰਮੀਤ ਸਿੰਘ , ਗੁਰਛਿੰਦਰ ਪਾਲ ਸਿੰਘ, ਹਰਬੰਸ ਸਿੰਘ, ਪਰਵਿੰਦਰ ਸਿੰਘ, ਵਨੀਤਾ ਰਾਣੀ, ਗਗਨ ਜ਼ੋਤ ਅਤੇ ਸ਼ਮਸ਼ੇਰ ਸਿੰਘ ਵੱਲੋਂ ਨਿਭਾਈ ਗਈ। ਉਨ੍ਹਾਂ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Spread the love