ਕੋਈ ਖਾਮੀ ਪਾਏ ਜਾਣ ਦੀ ਸੂਰਤ ਵਿੱਚ ਲੋੜੀਂਦੀ ਸੋਧ ਲਈ 22 ਨਵੰਬਰ ਤੋਂ 15 ਦਿਨਾਂ ਦੇ ਅੰਦਰ ਅੰਦਰ ਲਿਖਤੀ ਅਰਜੀ ਪੇਸ ਕਰ ਸਕਦੇ ਹਨ
ਗੁਰਦਾਸਪੁਰ , 26 ਨਵੰਬਰ 2021
ਸ੍ਰੀ ਬਲਦੇਵ ਸਿੰਘ ਰੰਧਾਵਾ , ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਫ਼ਤਰ ਵਿਖੇ ਵੱਖ-ਵੱਖ ਰੂਟ ਤੇ ਵੱਡੀਆਂ ਬੱਸਾਂ ਦੇ ਸਟੇਜ ਕੈਰਿਜ ਪਰਮਿਟ ਜਾਰੀ ਕਰਨ ਲਈ 18 ਨਵੰਬਰ ਤੱਕ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਸੂਚਿਤ ਕੀਤੀ ਜਾਂਦਾ ਹੈ ਕਿ ਉਨ੍ਹਾਂ ਦੀਆਂ ਅਰਜੀਆਂ ਦੇ ਵੇਰਵੇ ਇਸ ਦਫ਼ਤਰ ਵੱਲੋਂ 22 ਨਵੰਬਰ , 2021 ਨੂੰ ਟਰਾਂਸਪੋਰਟ ਗਜਟ ਵਿੱਚ ਪ੍ਰਕਾਸ਼ਿਤ ਕਰਵਾ ਦਿੱਤਾ ਗਏ ਹਨ ।
ਹੋਰ ਪੜ੍ਹੋ :-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪਨ
ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਸਬੰਧਤ ਬਿਨੈਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀਆਂ ਅਰਜੀਆਂ ਦੇ ਵੇਰਵਿਆਂ ਦਾ ਮਿਲਾਣ ਪ੍ਰਕਾਸਿਤ ਕੀਤੇ ਗਏ ਨੋਟਿਸ ਨਾਲ ਕਰ ਲੈਣ, ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਪਾਏ ਜਾਣ ਦੀ ਸੂਰਤ ਵਿੱਚ ਲੋੜੀਂਦੀ ਸੋਧ ਕਰਵਾਉਣ ਲਈ ਇਸ ਦਫ਼ਤਰ ਵਿਖੇ ਮੋਟਰ ਟਰਾਂਸਪੋਰਟ ਗਜਟ ਵਿੱਚ ਪ੍ਰਕਾਸਨ ਦੀ ਮਿਤੀ ਭਾਵ 22 ਨਵੰਬਰ , 2021 ਤੋਂ 15 ਦਿਨਾਂ ਦੇ ਅੰਦਰ –ਅੰਦਰ ਲੋੜੀਂਦੇ ਦਸਤਾਵੇਜ ਸਮੇਤ ਲਿਖਤੀ ਰੂਪ ਵਿੱਚ ਅਰਜੀ ਪੇਸ਼ ਕਰ ਸਕਦੇ ਹਨ । ਇਸ ਤੋਂ ਇਲਾਵਾ ਮਿਤੀ 1 ਦਸੰਬਰ, 2021 ਦੇ ਗਜਟ ਵਿੱਚ ਤਿੰਨ ਹੋਰ ਅਰਜੀਆਂ ਪ੍ਰਕਾਸਿਤ ਹੋਣੀਆਂ ਹਨ । ਇਹ ਤਿੰਨ ਹੋਰ ਪ੍ਰਕਾਸਿਤ ਹੋਣ ਵਾਲੀਆਂ ਅਰਜੀਆਂ ਨੂੰ 22 ਨਵੰਬਰ , 2021 ਨੂੰ ਪ੍ਰਕਾਸਿਤ ਹੋਈਆ ਅਰਜੀਆ ਨਾਲ ਪੜ੍ਹਿਆ ਜਾਵੇ ।