
25 ਨਵੰਬਰ ਨੂੰ ਬਾਬਾ ਜੋਰਵਾਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਕਾਲਜ ਮੋਰਿੰਡਾ ਤੇ 26 ਨਵੰਬਰ 2021 ਨੂੰ ਸਰਕਾਰੀ ਸ.ਸ. ਸਕੂਲ (ਲੜਕੇ) ਨੂਰਪੁਰਬੇਦੀ ਵਿਖੇ ਵੀ ਕੈਂਪ ਲਗਣਗੇ
ਰੂਪਨਗਰ, 24 ਨਵੰਬਰ 2021
ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਇਕਲ, ਵੀ੍ਹਲ ਚੇਅਰਜ, ਕੈਲੀਪਰਜ, ਨਕਲੀ ਅੰਗ, ਫੌੜੀਆਂ, ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਮੁਫਤ ਪ੍ਰਦਾਨ ਕਰਨ ਲਈ ਅਸੈਸਮੈਂਟ ਕੈਂਪ ਲਗਾਇਆ ਗਿਆ।
ਹੋਰ ਪੜ੍ਹੋ :-ਸਵੈ-ਰੋਜ਼ਗਾਰ ਦੇ ਕਾਰੋਬਾਰ ਵੱਲ ਉਤਸਾਹਿਤ ਕਰਨ ਲਈ ਕੈਂਪ 29 ਨਵੰਬਰ 2021 ਨੂੰ
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਇਸ ਕੈਂਪ ਵਿੱਚ 134 ਵਿਆਕਤੀ ਆਏ ਜਿਨਾਂ ਵਿੱਚੋਂ ਡਾਕਟਰਾਂ ਦੀ ਟੀਮ ਵਲੋਂ ਚੈਕ ਕਰਨ ਤੇ ਟਰਾਈਸਾਇਕਲ ਲਈ 32, ਵੀਲ ਚੇਅਰਜ ਲਈ 15, ਨਕਲੀ ਅੰਗਾਂ ਲਈ 7, ਕੈਲੀਪਰਜ ਲਈ 4 ਕੰਨਾਂ ਦੀਆਂ ਮਸ਼ੀਨਾਂ ਲਈ 28 ਲੋੜਵੰਦਾ ਦੀ ਅਸੈਸਮੈਂਟ ਕੀਤੀ ਗਈ।
ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ ਦਿਵਿਆਂਗ ਵਿਆਕਤੀਆਂ ਲਈ ਕੁਝ ਸਮੇ ਬਾਅਦ ਅਜਿਹੇ ਕੈਂਪ ਲਗਾ ਕੇ ਉਨਾਂ ਨੂੰ ਏਡ ਐਪਲਾਈਸਿੰਸ ਪ੍ਰਦਾਨ ਕਰਵਾਏ ਜਾਣ ਤਾਂ ਜੋ ਲੋੜਵੰਦ ਵਿਅਕਤੀਆਂ ਇਨਾਂ ਸਹੂਲਤਾਂ ਦਾ ਲਾਭ ਉਠਾ ਸਕਣ।
ਸ਼੍ਰੀ ਅਰੁਣ ਕੁਮਾਰ ਜ਼ਿਲ੍ਹਾ ਰੋਜਗਾਰ ਅਫਸਰ ਵਲੋਂ ਵੀ ਵੱਖ ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਅਸੈਸਮੈਟ ਲਈ ਅਲਿਮਕੋ ਦੀ ਟੀਮ ਅਸ਼ੋਕ ਕੁਮਾਰ ਸ਼ਾਹੂ ਇੰਚਾਰਜ ਅਫਸਰ, ਸ਼ੁਸ਼ੀਲ ਪਾਲੀ ਆਡਿਆਲੋੋਜਿਸਟ, ਸੋਨੂੰ ਕੁਮਾਰ, ਕਮਲੇਸ਼ ਕੁਮਾਰ, ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਸਿਮਰਜੋਤ ਸਿੰਘ ਬੇਦੀ ਆਰਥੋ ਸਪੈਸਲ਼ਿਸਟ ਅਤੇ ਡਾ.ਨੂਪਰ ਈ.ਐਨ,ਟੀ. ਸਪੈਸਲਿਸ਼ਟ, ਰੈਡ ਕਰਾਸ ਮੈਂਬਰ ਰਮਤੀ ਕ੍ਰਿਸ਼ਨਾ ਸਰਮਾ ਰਮਤੀ ਕਿਰਨਪੀ੍ਰਤ ਗਿੱਲ, ਗੁਰਸੋਹਨ ਸਿੰਘ ਸਕੱਤਰ ਰੈਡ ਕਰਾਸ, ਅਮ੍ਰਿਤ ਬਾਲਾ ਜਿਲਾ ਸਮਾਜਿਕ ਸੁਰੱਖਿਆ ਅਫਸਰ, ਗੁਰਮੁਖ ਸਿੰਘ, ਸਿੰਘ ਵਰੁੁਣ ਸ਼ਰਮਾ, ਦਲਜੀਤ ਕੌਰ ਸ਼ਾਮਲ ਸਨ।
ਜਿਕਰਯੋਗ ਹੈ ਕਿ 25 ਨਵੰਬਰ 2021 ਨੂੰ ਬਾਬਾ ਜੋਰਵਾਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਕਾਲਜ ਮੋਰਿੰਡਾ ਅਤੇ 26 ਨਵੰਬਰ 2021 ਨੂੰ ਸਰਕਾਰੀ ਸ.ਸ. ਸਕੂਲ (ਲੜਕੇ) ਨੂਰਪੁਰਬੇਦੀ ਵਿਖੇ ਵੀ ਕੈਂਪ ਲਗਾਏ ਜਾ ਰਹੇ ਹਨ