ਲੁਧਿਆਣਾ 24 ਨਵੰਬਰ 2021
ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸ੍ਰੀ ਪੀ੍ਰਤਇੰਦਰ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਹਲਕਾ 065 ਲੁਧਿਆਣਾ (ਉੱਤਰੀ) ਅਧੀਨ ਆਉਂਦੇ ਸਰਕਾਰੀ ਹਾਈ ਸਕੂਲ, ਛਾਉਣੀ ਮੁਹੱਲਾ ਵਿਖੇ ਬੱਚਿਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਸਰਗਰਮੀਆਂ ਹਫ਼ਤਾ 15 ਨਵੰਬਰ ਤੋਂ 18 ਨਵੰਬਰ, 2021 ਤੱਕ ਮਨਾਇਆ ਗਿਆ।
ਹੋਰ ਪੜ੍ਹੋ :-‘ਮੋਤੀਆ ਮੁਕਤ ਪੰਜਾਬ ਅਭਿਆਨ’ ਦੀ ਸ਼ੁਰੂਆਤ-31 ਦਸੰਬਰ ਤਕ ਤਹਿਸੀਲ ਪੱਧਰ ’ਤੇ ਲੱਗਣਗੇ ਵਿਸ਼ੇਸ ਮੁਫ਼ਤ ਕੈਂਪ
ਇਸ ਸਵੀਪ ਹਫ਼ਤੇ ਦੌਰਾਨ ਬੱਚਿਆਂ ਨੇ ਪੋਸਟਰ ਬਣਾਕੇ, ਕਵਿੱਜ਼ ਮੁਕਾਬਲੇ, ਭਾਸ਼ਣ ਪ੍ਰਤਿਯੋਗਤਾ, ਗੀਤ, ਲੇਖ ਮੁਕਾਬਲੇ ਅਤੇ ਵੋਟਾਂ ਵਾਲੇ ਦਿਨ ਹੋਣ ਵਾਲੀਆਂ ਗਤੀਵਿਧੀਆਂ ਆਦਿ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਵੋਟਾਂ ਦੀ ਮਹੱਤਤਾ ਬਾਰੇ ਸੰਦੇਸ਼ ਦਿੱਤਾ।
ਇਸ ਦੌਰਾਨ ਸੈਕਟਰ ਅਫ਼ਸਰ ਬਲਜੀਤ ਸਿੰਘ ਨੇ ਬੱਚਿਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਵਾਇਆ ਅਤੇ ਵੋਟਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਹਰ ਇੱਕ ਵੋਟਰ ਆਪਣੇ ਹੱਕ/ਵੋਟ ਦੇ ਅਧਿਕਾਰ ਨੂੰ ਪਛਾਣੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਪਣਾ ਯੋਗਦਾਨ ਪਾਵੇ।ਇਸ ਸਵੀਪ ਹਫ਼ਤੇ ਨੂੰ ਹੈੱਡ ਮਿਸਟਰੈੱਸ ਮੈਡਮ ਦੀਪਕਾ ਅਤੇ ਮੈਡਮ ਮੋਨਿਕਾ ਦੀ ਸ਼ਲਾਘਾਯੋਗ ਅਗਵਾਈ ਨਾਲ ਨੇਪਰੇ ਚਾੜ੍ਹਿਆ ਗਿਆ।