ਵੇਰਕਾ ਵਲੋਂ ਤਿਆਰ ਹਲਦੀ ਵਾਲਾ ਦੁੱਧ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਲਾਭਦਾਇਕ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ

MLA Gurdaspur Pahra

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਮਿਲਕ ਪਲਾਂਟ ਗੁਰਦਾਸਪੁਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਹਿੱਤ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ-ਚੇਅਰਮੈਨ ਪਾਹੜਾ
ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵੇਰਕਾ ਹਲਦੀ ਦੁੱਧ ਰੀ-ਲਾਂਚ
ਗੁਰਦਾਸਪੁਰ, 23 ਸਤੰਬਰ (        )- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੀਮਾਰੀਆਂ ਨਾਲ ਲੜਨ ਅਤੇ ਇਮਊਨਿਟੀ ਨੂੰ ਵਧਾਉਣ ਲਈ ਮਿਲਕਫੈੱਡ ਵੈਰਕਾ ਵਲੋਂ ਪੋਸ਼ਟਿਕ ਵੇਰਕਾ ਹਲਦੀ ਦੁੱਧ, ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਐਡਵੋਕੈਟ ਬਲਜੀਤ ਸਿੰਘ ਪਾਹੜਾ, ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ ਵਲੋਂ ਰੀ-ਲਾਂਚ ਕੀਤਾ ਗਿਆ। ਇਸ ਮੌਕੇ ਐਸ ਕੇ ਬੈਨਰਜੀ ਜਨਰਲ ਮੈਨੇਜਰ ਮਿਲਕ ਪਲਾਂਟ ਗੁਰਦਾਸਪੁਰ, ਨੀਰਜ ਇੰਚਾਰਜ ਮਾਰਕਿੰਟਗ ਤੇ ਸੁਰੇਸ਼ ਕੁਮਾਰ ਮੋਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਵੇਰਕਾ ਵਲੋਂ ਲਗਾਤਾਰ ਵਧੀਆਂ ਵਧੀਆਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਹਲਦੀ ਵਾਲੇ ਦੁੱਧ ਲਾਂਚ ਕੀਤਾ ਗਿਆ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਲਾਹਵੰਦ ਹੈ। ਹਲਦੀ ਦੁੱਧ ਪੋਸ਼ਟਿਕ ਭਰਪੂਰ ਤੇ ਖਪਤਕਾਰਾਂ ਵਲੋ ਜਿਆਦਾ ਐਨਰਜ਼ੀ ਡਰਿੰਕ ਸਾਬਿਤ ਹੋਵੇਗਾ। ਇਹ ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਵਿਰੁੱਧ ਜੰਗ ਵਿਚ ਤੰਦਰੁਸਤ ਰਹਿਣ ਲਈ ਅਤੇ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਾਸਤੇ ਸਹੀ ਸਾਬਤ ਹੋਵੇਗਾ। ਉਨਾਂ ਲੋਕਾਂ ਨੂੰ ਵੇਰਕਾ ਹਲਦੀ ਦੁੱਧ ਪੀਣ ਦੀ ਅਪੀਲ ਕੀਤੀ।
ਇਸ ਮੌਕੇ ਚੇਅਰਮੈਨ ਪਾਹੜਾ ਨੇ ਕਿਹਾ ਕਿ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਰਾਤਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਿਲਕ ਪਲਾਂਟ ਗੁਰਦਾਸਪੁਰ ਨੇ ਲੋਕਹਿੱਤ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ ਅਤੇ ਲਗਾਤਾਰ ਲੋਕਾਂ ਨੂੰ ਮਿਆਰੀ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਦੀ ਹਰ ਸਹਲੂਤ ਦਾ ਧਿਆਨ ਰੱਖਿਆ ਗਿਆ ਹੈ ਅਤੇ ਵੇਰਕਾ ਦੇ ਪਦਾਰਥਾਂ ਦੀ ਲੋਕਾਂ ਨੂੰ ਹੋਮ ਡਿਲਵਰੀ ਕੀਤੀ ਗਈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਉਨਾਂ ਕਿਹਾ ਕਿ ਵੇਰਕਾ ਹਲਦੀ ਦੁੱਧ ਲੋਕਾਂ ਨੂੰ ਸਿਹਤਯਾਬ ਰੱਖਣ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ।
ਇਸ ਮੌਕੇ ਜਨਰਲ ਮੈਨਜੇਰ ਬੈਨਰਜੀ ਨੇ ਦੱਸਿਆ ਕਿ ਇਹ ਦੁੱਧ ਵਿਲੱਖਣ ਹਲਦੀ ਫਾਰਮੁੱਲੇ ਦਾ ਇਸਤੇਮਾਲ ਕਰਕੇ ਤਿਆਰ ਕੀਤਾ ਗਿਆ ਹੈ। ਇਹ ਬਾਇਓ ਟੈਕਨਾਲੋਜੀ ਵਿਭਾਗ, ਪੰਜਾਬ ਯੂਨੀਵਰਸਿਟੀ ਪਟਿਆਲਾ ਵਲੋਂ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। ਇਹ ਹਲਦੀ ਦੁੱਧ ਮਨੁੱਖੀ ਸਰੀਰ ਦੀ ਪਾਚਣਸ਼ਕਤੀ ਵਧਾਉਂਦਾ ਹੈ।

Spread the love