ਵਿਧਾਨ ਸਭਾ ਚੋਣਾਂ-2022
ਅੰਮ੍ਰਿਤਸਰ , 7 ਫਰਵਰੀ 2022
ਜ਼ਿਲ੍ਹਾ ਅੰਮ੍ਰਿਤਸਰ ‘ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਚੋਣ ਨਿਗਰਾਨਾਂ ਖਰਚਾ ਵਲੋਂ ਵੱਖ-ਵੱਖ ਹਲਕੇ ਦੇ ਉਮੀਦਵਾਰਾਂ ਵਲੋਂ ਕੀਤੇ ਗਏ ਖਰਚੇ ਦਾ ਮਿਲਾਣ ਸ਼ੈਡੋ ਰਜਿਸਟਰ ਨਾਲ ਕੀਤਾ ਜਾਵੇਗਾ।
ਹੋਰ ਪੜ੍ਹੋ:-ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਦੀ ਵੋਟਰ ਸੋਚੀ ਦਾ 1-1 ਸੈੱਟ ਕੀਤਾ ਗਿਆ ਸਪਲਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵਲੋਂ ਕੀਤੇ ਗਏ ਖਰਚੇ ਦਾ ਸ਼ੇਡੋ ਰਜਿਸਟਰ ਨਾਲ ਤਿੰਨ ਵਾਰ ਮਿਲਾਣ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਚੋਣ ਨਿਗਰਾਨ ਖਰਚਾ ਵਲੋਂ ਅਜਨਾਲਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 13 ਫਰਵਰੀ ਅਤੇ 18 ਫਰਵਰੀ, ਰਾਜਾਸਾਂਸੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 9 ਫਰਵਰੀ , 13 ਫਰਵਰੀ ਅਤੇ 17 ਫਰਵਰੀ, ਮਜੀਠਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 17 ਫਰਵਰੀ, ਜੰਡਿਆਲਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 18 ਫਰਵਰੀ, ਅੰਮ੍ਰਿਤਸਰ ਉੱਤਰੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 18 ਫਰਵਰੀ, ਅੰਮ੍ਰਿਤਸਰ ਪੱਛਮੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 9 ਫਰਵਰੀ , 13 ਫਰਵਰੀ ਅਤੇ 17 ਫਰਵਰੀ, ਅੰਮ੍ਰਿਤਸਰ ਕੇਂਦਰੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 9 ਫਰਵਰੀ , 13 ਫਰਵਰੀ ਅਤੇ 18 ਫਰਵਰੀ, ਅੰਮ੍ਰਿਤਸਰ ਪੂਰਬੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 17 ਫਰਵਰੀ, ਅੰਮ੍ਰਿਤਸਰ, ਅੰਮ੍ਰਿਤਸਰ ਦੱਖਣੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 13 ਫਰਵਰੀ ਅਤੇ 18 ਫਰਵਰੀ, ਅਟਾਰੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 17 ਫਰਵਰੀ ਅਤੇ ਬਾਬਾ ਬਕਾਲਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 17 ਫਰਵਰੀ ਨੂੰ ਕਰਨਗੇ ।
ਸ: ਖਹਿਰਾ ਨੇ ਸਮੂਹ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਬੰਧਤ ਤਰੀਕਾਂ ਨੂੰ ਆਪੋ ਆਪਣੇ ਖਰਚਾ ਰਜਿਸਟਰ ਲੈ ਕੇ ਚੋਣ ਨਿਗਰਾਨ ਖਰਚਾ ਨਾਲ ਮਿਲਾਣ ਕਰਨ ਤਾਂ ਜੋ ਕਿਸੇ ਵੀਤਰ੍ਹਾ ਦੀ ਪਾਈ ਜਾਂਦੀ ਉਣਤਾਈ ਨੂੰ ਦੂਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੋਣ ਨਿਗਰਾਨਾਂ ਖਰਚਾ ਵਲੋਂ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਹਰੇਕ ਖਰਚੇ ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਅਤੇ ਉਸਦਾ ਸ਼ੈਡੋ ਰਜਿਸਟਰ ਤਿਆਰ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਹਰੇਕ ਉਮੀਦਵਾਰ ਆਪਣੇ ਚੋਣ ਖਰਚੇ ਦਾ ਹਿਸਾਬ-ਕਿਤਾਬ ਠੀਕ ਢੰਗ ਨਾਲ ਰੱਖੇ।