ਫਾਜ਼ਿਲਕਾ 8 ਫਰਵਰੀ 2022
ਡਿਪਟੀ ਕਮਿਸ਼ਨਰ ਫਾਜਿਲਕਾ ਸ੍ਰੀਮਤੀ ਬਬੀਤਾ ਕਲੇਰ ਅਤੇ ਸਿਵਲ ਸਰਜਨ ਫਾਜਿਲਕਾ ਡਾ. ਤੇਜ਼ਵੰਤ ਸਿੰਘ ਦੇ ਨਿਸ਼ਾ ਨਿਰਦੇਸ਼ਾ ਅਤੇ ਚੋਣ ਕਮਿਸ਼ਨ ਦੀ ਹਦਾਇਤਾ ਤੇ ਐਸਐਮਓ ਡਾ: ਬਬੀਤਾ ਦੀ ਅਗੁਵਾਈ ਵਿੱਚ ਕਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਸੀਤੋ ਗੁਨੋ ਬਲਾਕ ਦੇ ਪੇਂਡੂ ਇਲਾਕਿਆਂ ਵਿੱਚ ਸੈਂਪਲਿੰਗ ਅਤੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਵੈਕਸੀਨੇਟਰਾਂ ਦੁਆਰਾ ਡੋਰ ਟੂ ਡੋਰ ਜਾ ਕੇ ਵੈਕਸੀਨੇਸ਼ਨ ਕੀਤੀ ਗਈ ।ਅੱਜ ਬਲਾਕ ਦੇ ਹੈਲਥ ਐਂਡ ਵੈਲੀਨੇਸ ਸੈਂਟਰਾਂ ਵਿੱਚ ਟੀਕਾਕਰਨ ਤੇ ਸੈਂਪਲਿੰਗ ਦਾ ਕੰਮ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ:-ਜ਼ਿਲਾ ਮੈਜਿਸਟੇ੍ਰਟ ਵੱਲੋਂ ਕੋਵਿਡ ਪਾਬੰਦੀਆਂ ਵਿੱਚ 15 ਫਰਵਰੀ ਤੱਕ ਵਾਧਾ
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਏਜੁਕੇਟਰ ਸੁਨੀਲ ਟੰਡਨ ਨੇ ਦੱਸਿਆ ਕਿ ਇਸ ਲੜੀ ਦੇ ਤਹਿਤ ਅੱਜ ਬਲਾਕ ਪੇਂਡੂ ਇਲਾਕਿਆਂ ਦੇ ਸਾਰੇ ਹੈਲਥ ਐਂਡ ਵੈਲੇਨਜ਼ ਸੈਂਟਰ ਅਤੇ ਪੀ ਐਚ ਸੀ `ਤੇ ਪੰਚਾਇਤਾ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਟੀਕਾਕਰਨ ਕੀਤਾ ਗਿਆ।
ਇਸ ਮੌਕੇ `ਤੇ ਨੋਡਲ ਅਫਸਰ ਡਾ. ਨਵੀਨ ਮਿੱਤਲ ਨੇ ਬਲਾਕ ਵਾਸੀਆਂ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਜੇਕਰ ਕਰੋਨਾ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਪ੍ਰਸ਼ਾਸਨ ਵੱਲੋਂ ਕੋਵਿਡ ਦੀ ਦਿੱਤੀ ਜਾ ਰਹੀ ਹਦਾਇਤਾ ਦਾ ਪਾਲਣ ਕਰਨਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ ਦੀ ਪਹਿਲੀ ਡੋਜ਼ ਲੱਗ ਗਈ ਹੈ ਤੇ ਦੂਜੀ ਡੋਜ਼ ਰਹਿੰਦੀ ਹੈ ਉਹ ਜਲਦੀ ਤੋਂ ਜਲਦੀ ਉਸਦੀ ਦੂਜੀ ਡੌਜ਼ ਲਗਵਾਏ ।
ਉਨ੍ਹਾਂ ਮਾਂਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਜਲਦ ਤੋਂ ਜਲਦ ਕਰਵਾ ਲੈਣ ਤਾਂ ਜ਼ੋ ਬੱਚਿਆਂ ਵਿੱਚ ਵੱਧ ਰਹੇ ਸਕਰਮਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਮਾਸਕ ਦਾ ਇਸਤੇਮਾਲ ਜਰੂਰ ਕਰੋ, ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਨਾ ਜਾਓ, ਭੀੜ ਭਾੜ ਵਾਲੇ ਇਲਾਕਿਆ ਵਿੱਚ ਜਾਣ ਤੋਂ ਗੁਰੇਜ ਕਰੋ।