ਫਿਰੋਜ਼ਪੁਰ 14 ਮਾਰਚ 2022
ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਵੱਲੋਂ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਨਉਣ ਹਿੱਤ ਲਗਾਤਾਰ ਸਿਹਤ ਕੇਂਦਰਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਅੱਜ ਡਾ: ਅਰੋੜਾ ਵੱਲੋਂ ਸਬ ਡਿਵੀਜ਼ਨਲ ਹਸਪਤਾਲ ਜੀਰਾ ਅਤੇ ਸੀ.ਐਚ.ਮਖੂ ਦਾ ਅਚਾਨਕ ਦੌਰਾ ਕੀਤਾ ਗਿਆ ਅਤੇ ਹਸਪਤਾਲਾਂ ਦੇ ਕੰਮ ਕਾਜ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਜ਼ੀਰਾ ਵਿਖੇ ਦਵਾਈਆਂ ਦੇ ਸਟੋਰ ਦਾ ਵੀ ਨਿਰੀਖਣ ਕੀਤਾ ਗਿਆ।
ਹੋਰ ਪੜ੍ਹੋ :-ਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ ਪ੍ਰਾਪਤ ਕੀਤਾ
ਸਿਵਲ ਸਰਜਨ ਨੇ ਸਮੂਹ ਅਧਿਕਾਰੀਆਂ ਨੂੰ ਸਮੇਂ ਦੀ ਪਾਬੰਧੀ ਅਤੇ ਹਾਜ਼ਰੀ ਯਕੀਨੀ ਬਨਾਉਣ ਬਾਰੇ ਆਦੇਸ਼ ਜਾਰੀ ਕੀਤੇ।ਉਹਨਾਂ ਸਮੂਹ ਸਿਹਤ ਪ੍ਰੋਗ੍ਰਾਮਾਂ ਪ੍ਰਗਤੀ ਬਾਰੇ ਜਾਣਕਾਰੀ ਹਾਸਿਲ ਕੀਤੀ।ਉਹਨਾਂ ਮੈਡੀਕਲ ਅਧਿਕਾਰੀਆਂ ਨੂੰ ਹਸਪਤਾਲ ਵਿਖੇ ਉਪਲਬਧ ਦਵਾਈਆਂ ਹੀ ਮਰੀਜ਼ਾਂ ਨੂੰ ਲਿਖਣ ਲਈ ਵਿਸ਼ੇਸ਼ ਹਿਦਾਇਤ ਕੀਤੀ। ਸਿਵਲ ਸਰਜਨ ਨੇ ਹਸਪਤਾਲ ਅੰਦਰ ਸਾਫ ਸਫਾਈ ਅਤੇ ਪਾਰਕਿੰਗ ਪ੍ਰਬੰਧਾਂ ਬਾਰੇ ਐਸ.ਐਮ.ਓਜ਼ ਨੂੰ ਜਰੂਰੀ ਨਿਰਦੇਸ਼ ਦਿੱਤੇ।ਸਿਵਲ ਸਰਜਨ ਡਾ: ਅਰੋੜਾ ਨੇ ਕੋਵਿਡ ਟੀਕਾਕਰਨ,ਕੋਵਿਡ ਸੈਂਪਲਿੰਗ ਅਤੇ ਹੋਰ ਸਿਹਤ ਪ੍ਰੋਗ੍ਰਾਮਾਂ ਬਾਰੇ ਵੀ ਸਮੀਖਿਆ ਕੀਤੀ।ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਇੱਕ ਮੀਟਿੰਗ ਦੌਰਾਨ ਆਪਣਾ ਕੰਮ ਮਿਹਨਤ,ਲਗਨ ਅਤ ਜ਼ਿੰਮੇਵਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਐਸ.ਐਮ.ਓ ਡਾ:ਸੰਦੀਪ ਕੌਰ,ਡਾ:ਮਨਜੀਤ ਕੌਰ,ਸਟੈਨੋ ਵਿਕਾਸ ਕਾਲੜਾ ਅਤੇ ਹਸਪਤਾਲ ਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।