ਫਰੈਂਡਜ ਕਲੱਬ ਵੱਲੋਂ ਬਣਾਉਟੀ ਅੰਗ ਵੰਡਣ ਦੇ ਸਮਾਗਮ ਵਿਚ ਸਿੱਖਿਆ ਮੰਤਰੀ ਨੇ ਕੀਤੀ ਸਿ਼ਰਕਤ
ਸਮਾਜ ਭਲਾਈ ਦੇ ਕਾਰਜ ਹੀ ਮਨੁੱਖਤਾ ਦੀ ਸੱਚੀ ਸੇਵਾ-ਜਗਦੀਪ ਕੰਬੋਜ
ਜਲਾਲਾਬਾਦ, ਫਾਜਿ਼ਲਕਾ, 30 ਅਪ੍ਰੈਲ 2022
ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਮੁਕੰਮਲ ਕਾਇਆ ਕਲਪ ਕੀਤਾ ਜਾਵੇਗਾ ਤਾਂ ਜ਼ੋ ਸਾਡੇ ਬੱਚਿਆਂ ਨੂੰ ਕੌਮਾਂਤਰੀ ਮਿਆਰ ਦੀ ਸਿੱਖਿਆ ਮਿਲ ਸਕੇ। ਉਹ ਅੱਜ ਇੱਥੇ ਫਰੈਂਡਜ ਕਲੱਬ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਬਣਾਉਂਟੀ ਅੰਗ ਵੰਡਣ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ।
ਹੋਰ ਪੜ੍ਹੋ :-ਵਿਧਾਇਕ ਲਾਭ ਸਿੰਘ ਉਗੋਕੇ ਨੇ ਨਵੀਂਆਂ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦਿਖਾਈ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੇ ਸੁਧਾਰਾਂ ਲਈ ਬਦਲਾਅ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅਤੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਆਸਾਂ ਊਮੀਦਾਂ ਤੇ ਖਰੀ ਉਤਰੇਗੀ।ਉਨ੍ਹਾਂ ਨੇ ਕਿਹਾ ਕਿ ਉਹ ਪਿੱਛਲੇ ਦਿਨੀਂ ਦਿੱਲੀ ਦਾ ਦੌਰਾ ਕਰਕੇ ਆਏ ਹਨ ਜਿੱਥੇ ਸਕੂਲੀ ਸਿੱਖਿਆ ਵਿਚ ਵੱਡੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮਾਡਲ ਨੂੰ ਪੰਜਾਬ ਵਿਚ ਦੁਹਰਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿਚ ਪੜਾਈ ਦੇ ਨਾਲ ਨਾਲ ਉਨ੍ਹਾਂ ਵਿਚ ਆਤਮ ਵਿਸਵਾਸ਼ ਭਰਨ ਲਈ ਵੀ ਕੰਮ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਉੱਤਮ ਕਾਰਜ ਹੈੈ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਤਾਂ ਪੰਜਾਬੀਆਂ ਦੀ ਵਿਰਾਸਤ ਦਾ ਹਿੱਸਾ ਹੈ। ਉਨ੍ਹਾਂ ਨੇ ਫਰੈਂਡਜ ਕਲੱਬ ਵੱਲੋਂ ਲਗਾੲੈ ਕੈਂਪ ਦੀ ਭਰਪੂਰ ਸਲਾਘਾ ਕਰਦਿਆ ਕਿਹਾ ਇਸ ਤਰਾਂ ਦੇ ਉਪਰਾਲੇ ਸਮਾਜ ਵਿਚ ਵੱਡੀ ਗਿਣਤੀ ਵਿਚ ਹੋਣੇ ਚਾਹੀਦੇ ਹਨ।ਇਹ ਕੈਂਪ ਫਰੈਂਡਜ ਕਲੱਬ ਵੱਲੋਂ ਸਵ: ਸ੍ਰੀਮਤੀ ਸੀਤਾ ਦੇਵੀ ਗੁੰਬਰ ਅਤੇ ਸਵ: ਸ੍ਰੀ ਜਮਨਾ ਦਾਸ ਗੁੰਬਰ ਦੀ ਯਾਦ ਵਿਚ ਲਗਾਇਆ ਗਿਆ ਜਿਸ ਵਿਚ ਲਗਭਗ 80 ਲੱਖ ਰੁਪਏ ਦੇ ਬਣਾਉਟੀ ਅੰਗ ਵੰਡੇ ਗਏ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਆਪਣੇ ਸੰਬੋਧਨ ਵਿਚ ਫਰੈਂਡਜ ਕਲੱਬ ਦੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਦੀ ਭਲਾਈ ਤੇ ਵਿਸੇਸ਼ ਤਵੱਜੱੋ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਮਾਗਮ ਵਿਚ ਪਹੁੰਚਣ ਲਈ ਸਿੱਖਿਆ ਮੰਤਰੀ ਅਤੇ ਲਾਗਲੇ ਹਲਕਿਆਂ ਦੇ ਵਿਧਾਇਕਾਂ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਲੋੜਵੰਦਾਂ ਦੀ ਸੇਵਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ।
ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ: ਨਰਿੰਦਰ ਪਾਲ ਸਿੰਘ ਸਵਨਾ, ਗੁਰੂਹਰਸਹਾਏ ਦੇ ਵਿਧਾਇਕ ਸ: ਫੌਜਾ ਸਿੰਘ ਸਰਾਰੀ, ਜੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਜਿ਼ਲ੍ਹੇ ਵਿਚ ਪੁੱਜਣ ਤੇ ਐਸਐਸਪੀ ਸ: ਭੁਪਿੰਦਰ ੰਿਸੰਘ, ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ, ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਤੇ ਕਲੱਬ ਦੇ ਅਹੁਦੇਦਾਰਾਂ ਸ੍ਰੀ ਕਪਿਲ ਗੂੰਬਰ, ਬੌਸ਼ੀ ਅਰੋੜਾ ਨੇ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ।
ਇਸ ਮੌਕੇ ਕਲੱਬ ਦੇ ਸਰਪ੍ਰਸਤ ਕਪਿਲ ਗੂਬੰਰ ਅਤੇ ਪ੍ਰਧਾਨ ਬੌਬੀ ਅਰੋੜਾ ਨੇ ਦੱਸਿਆ ਕਿ ਇਹ 16ਵਾਂ ਕੈਂਪ ਲਗਾਇਆ ਗਿਆ ਹੈ ਅਤੇ ਕਲੱਬ ਸਮਾਜ ਭਲਾਈ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਮੌਕੇ ਸ੍ਰੀ ਅਮਿਤ ਧਮੀਜਾ, ਸ੍ਰੀ ਵਸੂਦੇਵ ਅਰੋੜਾ, ਸ੍ਰੀ ਹਿਮਾਂਸੂ ਵਰਮਾ, ਦੇਵਰਾਜ ਸ਼ਰਮਾ, ਬਿਟੂ ਬੱਬਰ, ਨਰਿੰਦਰ ਕੁਮਾਰ ਬੰਟੀ, ਬਿਲੂ ਚੰੁਘ, ਸੁਨੀਲ ਬਵੇਜਾ, ਆਦਿ ਵੀ ਹਾਜਰ ਸਨ।