ਜਿਲ੍ਹੇ ਵਿੱਚ ਇੰਨਟੈਨਸੀਫਾਈਡ ਮਿਸ਼ਨ ਇੰਦਰਧਨੁਸ਼ – ਚੌਥੀ ਰਾਊਂਡ ਦੀ ਸ਼ੁਰੂਆਤ- ਡਾ. ਪਰਮਿੰਦਰ ਕੁਮਾਰ

Parminder Kumar Civil Surgeon
ਜਿਲ੍ਹੇ ਵਿੱਚ ਇੰਨਟੈਨਸੀਫਾਈਡ ਮਿਸ਼ਨ ਇੰਦਰਧਨੁਸ਼ – ਤੀਸਰੇ ਰਾਊਂਡ ਦੀ ਸ਼ੁਰੂਆਤ- ਡਾ. ਪਰਮਿੰਦਰ ਕੁਮਾਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ 02 ਮਈ 2022

ਕੋਵਿਡ 19 ਦੀ ਮਹਾਮਾਰੀ ਕਾਰਨ ਬੱਚਿਆਂ ਦੇ ਟੀਕਾਕਰਨ ਵਿੱਚ ਪਾਏ ਪਾੜੇ ਨੂੰ ਪੂਰਾ ਕਰਨ ਲਈ 2 ਮਈ 2022 ਤੋਂ 08 ਮਈ 2022 ਤੱਕ ਇੰਨਟੈਨਸੀਫਾਈਡ ਮਿਸ਼ਨ ਇੰਦਰਧਨੁਸ਼ (4.0) ਤੀਸਰੇ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ।

ਹੋਰ ਪੜ੍ਹੋ :-ਲੋਕਾਂ ਦੀ ਸੁਰੱਖਿਆ ਲਈ ਐਸਐਸਪੀ ਵੱਲੋਂ ਪੀਸੀਆਰ ਮੋਟਰਸਾਇਕਲ ਝੰਡੀ ਵਿਖਾ ਕੇ ਰਵਾਨਾ ਕੀਤੇ

ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਵੱਲੋਂ ਦਿੱਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮਿਸ਼ਨ ਤਹਿਤ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ ਚਲਾਉਂਦਿਆ ਉਹਨਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਕਵਰ ਕੀਤਾ ਜਾਵੇਗਾ, ਜੋ ਕੋਵਿਡ ਮਹਾਮਾਰੀ ਕਾਰਨ ਜਾਂ ਕਿਸੇ ਹੋਰ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ। ਜਿਹੜੇ ਬੱਚਿਆਂ ਦਾ ਟੀਕਾਕਰਨ ਬਿਲਕੁਲ ਨਹੀਂ ਹੋਇਆ ਜਾਂ ਜਿਹਨਾਂ ਬੱਚਿਆਂ ਦਾ ਟੀਕਾਕਰਨ ਪੂਰਾ ਨਹੀਂ ਹੋਇਆ ਅਤੇ ਉਹਨਾਂ ਦੀ ਉਮਰ 2 ਸਾਲ ਘੱਟ ਭਾਵ 0 ਤੋਂ 23 ਮਹੀਨੇ ਤੱਕ ਦੀ ਹੈ, ਉਹਨਾਂ ਬੱਚਿਆਂ ਨੂੰ ਵੈਕਸੀਨੇਟ ਕੀਤਾ ਜਾਵੇਗਾ।
ਜਿਹੜੀਆਂ ਗਰਭਵਤੀ ਮਾਵਾਂ ਦੇ ਟੈਟਨਸ ਟੋਕਸਾਈਡ ਜਾਂ ਦੂਸਰਾ ਟੀਕਾ ਨਹੀਂ ਲੱਗਿਆ ਉਹਨਾਂ ਦੀ ਵੈਕਸੀਨੇਸ਼ਨ ਵੀ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਫਰਵਰੀ 2020 ਤੋਂ ਬਾਅਦ ਪੈਦਾ ਹੋਏ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ ਜਿਹੜੇ ਏਰੀਏ ਵਿੱਚ ਕੋਵਿਡ 19 ਦੀ ਬਿਮਾਰੀ ਕਰਕੇ ਰੂਟੀਨ ਟੀਕਾਕਰਨ ਲਈ ਪ੍ਰਭਾਵਿਤ ਹੋਏ ਹਨ, ਉਹਨਾਂ ਥਾਵਾਂ ਤੇ ਇਹ ਵਿਸ਼ੇਸ਼ ਕੈਂਪ ਲੱਗਾ ਕੇ ਕਵਰ ਕੀਤਾ ਜਾਵੇਗਾ। ਇਹ ਕੈਂਪ ਹਾਈ ਰਿਸਕ ਏਰੀਆ, ਮਾਈਗਰੇਟਰੀ ਅਬਾਦੀ, ਭੱਠੇ, ਉਸਾਰੀ ਅਧੀਨ ਇਮਾਰਤਾਂ, ਟੱਪਰੀਵਾਸ ਇਲਾਕੇ ਵਿੱਚ ਲਗਾਏ ਜਾਣਗੇ। ਇਸ ਦੌਰਾਨ ਨਵਜੰਮੇ ਬੱਚੇ ਜਿਹੜੇ ਘਰਾਂ ਵਿੱਚ ਪੈਦਾ ਹੋਏ ਹਨ, ਜਾਂ ਜਨਮ ਸਮੇਂ ਟੀਕਾਕਰਨ ਨਹੀਂ ਹੋਇਆ ਉਹਨਾਂ ਨੂੰ ਕਵਰ ਕੀਤਾ ਜਾਵੇਗਾ।
ਸ਼ਹਿਰੀ ਇਲਾਕੇ ਦੇ ਸਲੱਮ ਏਰੀਆ ਵਿੱਚ ਵੀ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਤਪਦੀਕ, ਪੋਲਿਓ, ਗਲਘੋਟੂ, ਕਾਲੀ ਖਾਂਸੀ, ਹੈਪੇਟਾਈਟਸ (ਪੀਲੀਆ), ਟੈਟਨਸ, ਨਮੂਨੀਆ, ਦਿਮਾਗੀ ਬੁਖਾਰ, ਖਸਰਾ, ਰੁਬੇਲਾ ਅਤੇ ਅੰਧਰਾਤੇ ਵਰਗੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਮੁਫਤ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਬੱਚਿਆਂ ਦਾ ਜਾਂ ਗਰਭਵਤੀ ਔਰਤਾਂ ਦੀ ਕੋਈ ਵੀ ਖੁਰਾਕ ਛੁੱਟ ਗਈ ਹੈ, ਤਾਂ ਉਹ ਉਪਰੋਕਤ ਤਰੀਕਾਂ ਨੂੰ ਕੈਂਪ ਵਿੱਚ ਜਾ ਕੇ ਟੀਕਾਕਰਨ ਜਰੂਰ ਕਰਵਾਉਣ।
Spread the love