ਕੋਟਕਪੂਰਾ ਦੇ ਇੱਕ ਉੱਘੇ ਕਾਰੋਬਾਰੀ / ਵਪਾਰੀ ਨੂੰ ਕਤਲ ਕਰਨ ਦੀ ਪਲਾਨਿੰਗ ਨੂੰ ਕੀਤਾ ਫੇਲ
ਰੂਪਨਗਰ 13 ਮਈ 2022
ਰੂਪਨਗਰ ਪੁਲਿਸ ਨੇ ਨਜਾਇਜ਼ ਹਥਿਆਰਾਂ ਨੂੰ ਸਪਲਾਈ ਕਰਨ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਦੋਸ਼ੀ ਨੂੰ 7 ਪਿਸਟਲ ਅਤੇ 15 ਰੌਂਦ ਸਮੇਤ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਰੂਪਨਗਰ ਡਾ . ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਰੂਪਨਗਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਜਾਇਜ਼ ਅਸਲਾ ਐਮੋਨੀਸ਼ਨ (ਹਥਿਆਰ) ਸਪਲਾਈ ਕਰਨ ਵਾਲਾ ਸਰਵੰਤ ਸਿੰਘ ਉਰਫ ਰਿੱਕੀ ਵਾਸੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਥਾਣਾ ਸਿਟੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਐਨ.ਸੀ.ਸੀ. ਅਕੈਡਮੀ ਤੋਂ ਪੁਰਾਣਾ ਬੱਸ ਸਟੈਡ ਵੱਲ ਜਾ ਰਿਹਾ ਹੈ ਅਤੇ ਉਸ ਨੇ ਕਾਲੇ ਰੰਗ ਦਾ ਤਣੀਦਾਰ ਬੈਗ ਚੁੱਕਿਆ ਹੋਇਆ ਹੈ |
ਹੋਰ ਪੜ੍ਹੋ :-ਝੋਨੇ ਦੀ ਸਿੱਧੀ ਬਿਜਾਈ ਸਬੰਧੀ ਇਕ ਰੋਜਾ ਟ੍ਰੇਨਿੰਗ ਕਰਵਾਈ
ਉਨ੍ਹਾਂ ਦੱਸਿਆ ਕਿ ਕਪਤਾਨ ਪੁਲਿਸ (ਡਿਟੇਕਟਿਵ) ਹਰਬੀਰ ਸਿੰਘ ਅਟਵਾਲ ਅਤੇ ਉਪ ਕਪਤਾਨ ਪੁਲਿਸ (ਡਿਟੇਕਟਿਵ) ਜਰਨੈਲ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਨੇ ਦੋਸ਼ੀ ਨੂੰ ਮੌਕੇ ਉੱਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਉਪਰੰਤ ਉਸ ਦੇ ਬੈਗ ਵਿੱਚੋਂ 04 ਪਿਸਟਲ ਦੇਸੀ 32 ਬੋਰ , 01 ਦੇਸੀ ਪਿਸਤੌਲ 315 ਬੋਰ , 02 ਦੇਸੀ ਪਿਸਤੌਲ 12 ਬੋਰ ਸਮੇਤ 10 ਕਾਰਤੂਸ ਜਿੰਦਾ 32 ਬੋਰ , 02 ਕਾਰਤੂਸ ਜਿੰਦਾ 315 ਬੋਰ ਅਤੇ 03 ਕਾਰਤੂਸ ਜਿੰਦਾ 12 ਬੋਰ ਬਰਾਮਦ ਹੋਏ।
ਡਾ. ਸੰਦੀਪ ਗਰਗ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਸਤਵੰਤ ਸਿੰਘ ਨੇ ਇਹ ਸਨਸਨੀਖੇਜ ਪ੍ਰਗਟਾਵਾ ਕੀਤਾ ਕਿ ਹਥਿਆਰਾਂ ਦੀ ਖੇਪ , ਗੈਂਗਸਟਰਜ਼ ਜਗਦੀਪ ਸਿੰਘ ਉਰਫ ਕਾਕਾ ਵਾਸੀ ਹਰੀ ਨੌਂ ਰੋਡ ਕੋਟਕਪੂਰਾ ਅਤੇ ਸੁਖਦੀਪ ਸਿੰਘ ਉਰਫ ਟੋਨੀ ਵਾਸੀ ਬਾਹਮਣ ਵਾਲਾ ਰੋਡ ਕੋਟਕਪੂਰਾ ਜੋ ਕਿ ਇਸ ਵਕਤ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਬੰਦ ਹਨ , ਦੇ ਕਹਿਣ ਉੱਤੇ ਹਾਸਲ ਕੀਤੀ ਸੀ ਅਤੇ ਇਨ੍ਹਾਂ ਗੈਂਗਸਟਰਜ਼ ਜਿਹਨਾਂ ਉੱਤੇ ਪਹਿਲਾਂ ਵੀ ਕਈ ਸੁਪਾਰੀ ਕਿਲਿੰਗਜ ਦੇ ਪਰਚੇ ਦਰਜ ਹਨ । ਇਨ੍ਹਾਂ ਉੱਤੇ ਆਪਣੇ ਸ਼ਹਿਰ ਕੋਟਕਪੂਰਾ ਦੇ ਹੀ ਇੱਕ ਉੱਘੇ ਕਾਰੋਬਾਰੀ/ਵਪਾਰੀ ਨੂੰ ਕਤਲ ਕਰਨ ਦੀ
ਪਲਾਨਿੰਗ ਤਿਆਰ ਕੀਤੀ ਹੋਈ ਸੀ ਮੁਕਾਮੀ ਪੁਲਿਸ ਦੀ ਇਸ ਸਮੇਂ ਸਿਰ ਕੀਤੀ ਕਾਰਵਾਈ ਅਤੇ ਬਰਾਮਦਗੀ ਜੋ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਚਾਇਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਨੰਬਰ 71 ਮਿਤੀ 12.5.2022 ਅਧ 25/54/59 ਆਰਮ ਐਕਟ ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕਰਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਗੈਂਗਸਟਰਜ਼ ਜਗਦੀਪ ਸਿੰਘ ਉਰਫ ਕਾਕਾ ਅਤੇ ਸੁਖਦੀਪ ਸਿੰਘ ਉਰਫ ਟੋਨੀ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜਦ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕਰੇਗੀ ਜਿਹਨਾਂ ਪਾਸੋਂ ਵੀ ਇਸ ਸਬੰਧੀ ਅਹਿਮ ਖੁਲਾਸੇ ਹੋਣ ਦੀ ਆਸ ਹੈ। ਦੋਸ਼ੀ ਸਰਵੰਤ ਸਿੰਘ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜੋ ਦੌਰਾਨੇ ਰਿਮਾਂਡ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ ।