![ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟ੍ਰੀ ਨਿਟਿੰਗ ਟੈਕਨਾਲੋਜੀ ਲੁਧਿਆਣਾ ਵਿਖੇ ਸਵੈ-ਰੋਜ਼ਗਾਰ ਸਬੰਧੀ ਉਦਮੀ ਜਾਗਰੂਕਤਾਂ ਕੈਂਪ ਆਯੋਜਿਤ ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟ੍ਰੀ ਨਿਟਿੰਗ ਟੈਕਨਾਲੋਜੀ ਲੁਧਿਆਣਾ ਵਿਖੇ ਸਵੈ-ਰੋਜ਼ਗਾਰ ਸਬੰਧੀ ਉਦਮੀ ਜਾਗਰੂਕਤਾਂ ਕੈਂਪ ਆਯੋਜਿਤ](https://newsmakhani.com/wp-content/uploads/2022/05/govt-inst-1.jpeg)
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਬਾਰੇ ਦਿੱਤੀ ਵਿਸ਼ੇਸ਼ ਜਾਣਕਾਰੀ
ਕੈਂਪ ‘ਚ 70 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਹਿੱਸਾ
ਲੁਧਿਆਣਾ, 24 ਮਈ 2022
ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟ੍ਰੀ ਨਿਟਿੰਗ ਟੈਕਨਾਲੋਜੀ, ਲੁਧਿਆਣਾ ਵਿਖੇ ਅੱਜ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਸਹਿਯੋਗ ਨਾਲ ਸਵੈ-ਰੋਜ਼ਗਾਰ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੰਸਥਾ ਦੇ ਪ੍ਰਿੰਸੀਪਲ ਸ਼੍ਰੀਮਤੀ ਕਨੁ ਸ਼ਰਮਾਂ ਦੀ ਯੋਗ ਅਗਵਾਈ ਵਿੱਚ ਟੀ.ਪੀ.ਓ ਸ਼੍ਰੀ ਪ੍ਰਵੀਨ ਰਣਦੇਵ ਦੀ ਦੇਖ-ਰੇਖ ਹੇਠ ਇਕ ਰੋਜ਼ਾ ਉਦਮੀ ਜਾਗਰੂਕਤਾਂ ਕੈਂਪ ਲਗਾਇਆਂ ਗਿਆ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦਾ ਸੱਦਾ
ਇਸ ਕੈਂਪ ਵਿੱਚ 70 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੋਕੇ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ, ਲੁਧਿਆਣਾ ਤੋ ਵਿਸ਼ੇਸ਼ ਤੋਰ ‘ਤੇ ਆਏ ਸ਼੍ਰੀ ਨਵਦੀਪ ਸਿੰਘ, ਡਿਪਟੀ ਸੀ.ਈ.ਓ. ਅਤੇ ਡਾ. ਨਿਧੀ ਸਿੰਘੀ, ਕੈਰੀਅਰ ਕੌਸਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰੋਜ਼ਗਾਰ ਯੋਜਨਾਵਾਂ ਬਾਰੇ ਦਸਦੇ ਹੋਏ, ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਮਿਤੀ 27 ਮਈ 2022 ਨੂੰ ਸੀਸੂ ਕੰਪਲੈਕਸ, ਫੋਕਲ ਪੁਆਇੰਟ ਲੁਧਿਆਣਾ ਵਿਖੇ ਹੋਣ ਵਾਲੇ ਮੈਗਾ ਰੋਜ਼ਗਾਰ ਮੇਲਾ – 2022 ਵਿੱਚ ਵਿਦਿਆਰਥੀਆ ਨੂੰ ਸ਼ਾਮਲ ਹੋਣ ਲਈ ਵੀ ਪ੍ਰੇਰਿਆ।
ਸੰਸਥਾ ਦੇ ਪ੍ਰਿੰਸੀਪਲ ਸ਼੍ਰੀਮਤੀ ਕਨੁ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਮਿਹਨਤ ਤੇ ਹੁਨਰ ਸਦਕਾ ਸਵੈ ਰੁਜ਼ਗਾਰ ਦੁਆਰਾ ਹੋਰਾਂ ਲਈ ਵੀ ਨੌਕਰੀਆਂ ਦੇ ਮੌਕੇ ਪੈਦਾ ਕਰ ਸਕਦੇ ਹਨ ਅਤੇ ਪ੍ਰੇਰਨਾ ਸਰੋਤ ਬਣ ਸਕਦੇ ਹਨ।
ਅਖੀਰ ਵਿੱਚ ਪ੍ਰਿੰਸੀਪਲ ਕਨੁ ਸ਼ਰਮਾ ਵੱਲੋਂ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ, ਲੁਧਿਆਣਾ ਤੋਂ ਆਈਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਸਥਾ ਵਲੋ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਪ੍ਰਤੀ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਕੀਤੇ ਜਾਂਦੇ ਰਹਿਣਗੇ। ਇਸ ਕੈਂਪ ਦੌਰਾਨ ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਪੰਕਜ਼ ਸ਼ਰਮਾਂ, ਸ਼੍ਰੀ ਜਗਜੀਤ ਸਿੰਘ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈਬਰ ਵੀ ਹਾਜ਼ਰ ਸਨ।