ਲੋਹੜੀ ਤੋਂ ਬਾਅਦ ਨਵੀਂ ਤਰੀਕ ਦਾ ਕੀਤਾ ਜਾਵੇਗਾ ਐਲਾਨ
ਗੁਰਦਾਸਪੁਰ, 10 ਜਨਵਰੀ 2023
ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਮਿਤੀ 12 ਜਨਵਰੀ 2023 ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਾਇਆ ਜਾਣ ਵਾਲਾ ‘ਵਿਰਸਾ ਉਤਸਵ’ ਧੁੰਦ ਤੇ ਸਰਦੀ ਦੇ ਮੌਸਮ ਕਰਕੇ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਲੋਹੜੀ ਦੇ ਤਿਉਹਾਰ ਤੋਂ ਬਾਅਦ ‘ਵਿਰਸਾ ਉਤਸਵ’ ਦੀ ਨਵੀਂ ਤਰੀਕ ਤਹਿ ਕੀਤੀ ਜਾਵੇਗੀ।