ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਕੀਤਾ ਪ੍ਰੇਰਿਤ

_Sahib ADCP Traffic_Sahib ADCP Traffic
ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਕੀਤਾ ਪ੍ਰੇਰਿਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਅੰਮ੍ਰਿਤਸਰ 29 ਦਸਬੰਰ 2023

ਪੁਲਿਸ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਸਾਹਿਬ ਏ ਡੀ ਸੀ ਪੀ ਟਰੈਫਿਕ ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਉਹਨਾਂ ਦੀ ਟੀਮ ਵੱਲੋਂ ਛੇਹਰਟਾ ਵਿਖੇ ਐਨ ਸੀ ਸੀ ਫਸਟ ਬਟਾਲੀਅਨ ਦੇ ਕੈਡਿਟਸ ਨਾਲ ਲੈ ਕੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਅਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ। ਉਨਾਂ ਨੂੰ ਧੁੰਦ ਵਿੱਚ ਆਪਣੇ ਵਹੀਕਲ ਸਪੀਡ  ਘੱਟ ਰੱਖਣਓਵਰਟੇਕ ਨਾ ਕਰਨਕੋਈ ਵੀ ਨਸ਼ਾ ਕਰਕੇ ਵਹੀਕਲ ਨਾ ਚਲਾਉਣ ਟੂ ਵੀਲਰ ਚਲਾਉਂਦੇ ਸਮੇਂ ਹਮੇਸ਼ਾ ਹੈਲਮਟ ਦੀ ਵਰਤੋਂ ਕਰਨ ਅਤੇ ਵਿਸ਼ੇਸ਼ ਤੌਰ ਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ। ਉਹਨਾਂ ਨੂੰ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਕੋਲੋਂ ਪ੍ਰਣ ਲਿਆ ਗਿਆ ਕਿ ਭਵਿੱਖ ਵਿੱਚ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨ ਦੇਣਗੇ ਅਤੇ ਉਨਾਂ ਨੇ ਇਸ ਤਰ੍ਹਾਂ ਦੇ ਸੈਮੀਨਾਰ ਦੀ ਸ਼ਲਾਘਾ ਵੀ ਕੀਤੀ ਤਾਂ ਜੋ ਆਮ ਪਬਲਿਕ ਦੀ ਜਾਗਰੂਕ ਹੋ ਸਕੇ ਇਸ ਮੌਕੇ ਹਰਿੰਦਰ ਪਾਲ ਸਿੰਘ ਨਰੰਗਅਮਰਜੀਤ ਸਿੰਘ ਕਾਹਲੋਂਅਤੇ ਬੀਬੀ ਭੁਪਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਕੈਪਸ਼ਨ : ਟ੍ਰੈਫਿਕ ਇੰਚਾਰਜ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕਰਦੇ ਹੋਏ।

Spread the love