ਭਾਸ਼ਾ ਵਿਭਾਗ ਰੂਪਨਗਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ 

S. Harkirat Singh
ਭਾਸ਼ਾ ਵਿਭਾਗ ਰੂਪਨਗਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 21 ਫਰਵਰੀ 2024
ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵੱਲੋਂ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।ਇਸ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਹਰਕੀਰਤ ਸਿੰਘ ਨੇ ਦੱਸਿਆ ਕਿ ਇਸ ਸਮਾਗ਼ਮ ਵਿੱਚ ਪ੍ਰੋਫੈਸਰ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੂਪਨਗਰ ਡਾ.ਜਤਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜਨਰਲ ਸਕੱਤਰ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਸ.ਸੁਰਜਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਗਮ ਵਿਭਾਗੀ ਧੁਨੀ ਤੋਂ ਬਾਅਦ ਪੰਜਾਬੀ ਮਾਤ ਭਾਸ਼ਾ ਦੀ ਆਮ ਜੀਵਨ ਅਤੇ ਸਮੂਹ ਸੰਸਥਾਵਾਂ ਵਿੱਚ ਪੰਜਾਬੀ ਦੀ ਵਰਤੋਂ ਸਬੰਧੀ ਇੱਕ ਅਹਿਦ ਲੈਣ ਨਾਲ ਸੁਰੂ ਹੋਇਆ। ਕਾਵਿ-ਸੰਗ੍ਰਹਿ ਲੇਖਕ ਸ.ਗੁਰਿੰਦਰ ਸਿੰਘ ਕਲਸੀ, ਖੋਜ ਅਫ਼ਸਰ(ਰਿਟਾ.) ਦੀ ਅਨੁਵਾਦਕ ਪੁਸਤਕ ‘ ਜਿੱਥੇ ਨਹੀਂ ਗਿਆ’ ਰਿਲੀਜ਼ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਦੀਆਂ ਮਹੱਤਵਪੂਰਨ ਭਲਾਈ ਸਕੀਮਾਂ ਸਬੰਧੀ ਇੱਕ ਕਿਤਾਬਚਾ ਰਿਲੀਜ਼ ਕੀਤਾ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਸ.ਹਰਕੀਰਤ ਸਿੰਘ ਨੇ ਵਿਭਾਗ ਵਲੋਂ ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਦੀ ਵਰਤੋਂ ਸਬੰਧੀ ਡਾ.ਜਤਿੰਦਰ ਕੁਮਾਰ, ਪ੍ਰੋਫੈਸਰ, ਪੰਜਾਬੀ ਵਿਭਾਗ, ਸਰਕਾਰੀ ਕਾਲਜ, ਰੂਪਨਗਰ ਵਲੋਂ ਵਿਚਾਰ ਚਰਚਾ ਕੀਤੀ ਗਈ।
ਸ.ਸੁਰਜਨ ਸਿੰਘ, ਜਨਰਲ ਸਕੱਤਰ, ਜਿਲ੍ਹਾ ਲਿਖਾਰੀ ਸਭਾ, ਰੂਪਨਗਰ ਵਲੋਂ ਮਾਤ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਆਪਣੇ ਵਿਚਾਰ ਰੱਖੇ ਗਏ । ਸ਼੍ਰੀਮਤੀ ਮਨਦੀਪ ਰਿੰਪੀ, ਕਹਾਣੀ ਲੇਖਿਕਾ ਵਲੋਂ ਮਾਤ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿ ਸਾਨੂੰ ਆਪਣੀ ਮਾਂ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੀ ਸਟੇਜ ਦਾ ਸੰਚਾਲਨ ਸ.ਗੁਰਿੰਦਰ ਸਿੰਘ ਕਲਸੀ ਨੇ ਬਾਖੂਬੀ ਨਿਭਾਇਆ। ਸਮਾਗਮ ਵਿਚ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਸਟੈਨੋਗ੍ਰਾਫੀ ਦੇ ਵਿਦਿਆਰਥੀ ਬਲਜਿੰਦਰ ਕੌਰ, ਕਮਲਜੀਤ ਕੌਰ, ਕਿਰਨਪ੍ਰੀਤ ਕੌਰ, ਮਨੀਸ਼ਾ ਦੇਵੀ, ਰਮਨਦੀਪ ਕੌਰ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਨੂੰ ਉਜਾਗਰ ਕਰਦਿਆਂ ਆਪਣੀਆਂ ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿਚ ਪ੍ਰਧਾਨ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਸ਼੍ਰੀ ਸੁਰੇਸ਼ ਭਿਓਰਾ, ਸ. ਸੁਦਾਗਰ ਸਿੰਘ, ਸਵਰਨਜੀਤ ਕੌਰ, ਸਰਬਜੀਤ ਸਿੰਘ, ਕੁਲਵੰਤ ਸਿੰਘ, ਪਰਦੀਪ ਕੁਮਾਰ ਸਮੇਤ ਭਾਸ਼ਾ ਵਿਭਾਗ ਰੂਪਨਗਰ ਦੇ ਸਟੈਨੋਗ੍ਰਾਫੀ ਦੇ ਸਮੂਹ ਵਿਦਿਆਰਥੀ ਸ਼ਾਮਿਲ ਹੋਏ।
Spread the love