ਅੰਮ੍ਰਿਤਸਰ, 2 ਸਤੰਬਰ 2024
ਸਰਕਾਰ ਨੇ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ (NAPDDR) ਦੇ ਤਹਿਤ ਗੈਰ ਸਰਕਾਰੀ ਸੰਸਥਾਵਾਂ ਅਤੇ ਸਵੈਸੇਵੀ ਸੰਸਥਾਵਾਂ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਦਿਲਚਸਪੀ ਰੱਖਣ ਵਾਲੀਆਂ ਐਨਜੀਓ ਨਿਯਮਾਂ ਦੀ ਪਾਲਣਾ ਕਰਦੇ ਹੋਏ ਈ-ਅਨੁਦਾਨ ਪੋਰਟਲ ‘ਤੇ ਅਪਲਾਈ ਕਰ ਸਕਦੀਆਂ ਹਨ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਤਾ ਲਈ ਮੁਲਾਂਕਣ ਪ੍ਰੋ-ਐਕਟਿਵ ਡਿਸਕਲੋਜ਼ਰ ਅਤੇ ਲਾਈਵ ਫੁਟੇਜ ਵਾਲੇ ਸੀਸੀਟੀਵੀ ‘ਤੇ ਆਧਾਰਿਤ ਹੋਵੇਗੀ। ਸਹਾਇਤਾ ਦੀ ਰਕਮ ਲਾਗੂ ਕੀਤੀ ਕਵਰੇਜ ਦੇ ਅਨੁਸਾਰ ਵੱਖ-ਵੱਖ ਹੋਵੇਗੀ ਜਿਵੇਂ ਕਿ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਆਦਿ ਲਈ। ਵਿੱਤੀ ਸਹਾਇਤਾ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਦਿਲਚਸਪੀ ਰੱਖਣ ਵਾਲੇ ਐੱਨ.ਜੀ.ਓ./ਸਵੈ-ਸੇਵੀ ਸੰਗਠਨ ਲੋੜੀਦੇ ਦਸਤਾਵੇਜਾਂ ਸਹਿਤ ਅਪਲਾਈ ਕਰਨ ਤਾਂ ਜੋ ਉਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕੇ।