ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜਰ ਕੰਟਰੋਲ ਰੂਮ ਚੌਵੀ ਘੰਟੇ ਜਨਤਾ ਦੀ ਸਹੂਲਤ ਲਈ ਕੰਮ ਕਰਨਗੇ-ਐਸ.ਡੀ.ਐਮ
ਨੰਗਲ 23 ਮਈ,2021
ਜਿਲ੍ਹਾ ਪ੍ਰਸਾਸਨ ਰੂਪਨਗਰ ਵਲੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਹੈੱਡਕੁਆਟਰ, ਰੂਪਨਗਰ ਵਿਖੇ ਅਤੇ ਜਿਲ੍ਹੇ ਦੇ ਸਮੂਹ ਸਬ-ਡਵੀਜਨ ਪੱਧਰ ਤੇ ਆਮ ਜਨਤਾ ਦੀ ਸਹੂਲਤ ਲਈ 24 ਘੰਟੇ ਕੰਮ ਕਰਨ ਵਾਲੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਪੀ ਸੀ ਐਸ ਨੇ ਦੱਸਿਆ ਕਿ ਜਿਲ੍ਹਾ ਹੈੱਡਕੁਆਟਰ ਵਿਖੇ ਕੰਟਰੋਲ ਰੂਮ ਨੰਬਰ 01881-221157,ਸਬ-ਡਵੀਜਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੰਟਰੋਲ ਰੂਮ ਨੰਬਰ 94639-27811 ਅਤੇ ਸਬ-ਡਵੀਜਨ ਨੰਗਲ ਵਿਖੇ ਕੰਟਰੋਲ ਰੂਮ ਨੰਬਰ 94653-37137 ਰਾਹੀਂ ਚੱਲ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਮਹਾਮਾਰੀ ਸਬੰਧੀ ਕਿਸੇ ਦੀ ਕਿਸਮ ਦੀ ਕੋਈ ਵੀ ਲੋੜੀਂਦੀ ਜਾਣਕਾਰੀ/ਸਹਾਇਤਾਂ ਦੀ ਲੋੜ ਹੈ ਜਾਂ ਕਿਸੇ ਵੀ ਕਿਸਮ ਦੀ ਕੋਵਿਡ-19 ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਵਿਅਕਤੀ ਦਰਸਾਏ ਗਏ ਨੰਬਰਾਂ ਤੇ ਆਪਣੀ ਆਪਣੀ ਸਬ-ਡਵੀਜ਼ਨ ਤੇ ਕੰਟਰੋਲ ਰੂਮ ਨਾਲ ਸਿੱਧੇ ਤੋਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੋਜੂਦਾ ਹਾਲਾਤ ਵਿੱਚ ਸਾਵਧਾਨੀ ਹੀ ਸੁਰੱਖਿਆ ਹੈ ਜਦੋ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੈ ਉਸ ਸਮੇਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ।ਵੈਕਸੀਨੇਸ਼ਨ ਕਰਵਾਉਣਾ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਕਰਨ ਨਾਲ ਹੀ ਕਰੋਨਾ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸੰਕਰਮਣ ਦੀ ਲੜੀ ਤੋੜਨ ਲਈ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ।