ਕਟੜਾ ਕਰਮ ਸਿੰਘ ਦੀ ਵਿਦਿਆਰਥਣ ਨਿਮਰਤਾ ਨੇ ਕੀਤਾ ਪਹਿਲਾ ਸਥਾਨ ਹਾਸਲ
ਅੰਮ੍ਰਿਤਸਰ 2 ਜੂਨ 2021 ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੇ ਲੇਖ ਲਿਖਣ ਮੁਕਾਬਲੇ ਦੇ ਦੂਸਰੇ ਦਿਨ ਜ਼ਿਲ੍ਹੇ ਦੇ 1448 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸ੍ਰੀ ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮਿ੍ਤਸਰ ਦੀ ਹਾਜ਼ਰੀ ਵਿਚ ਮੈਡਮ ਆਦਰਸ਼ ਸ਼ਰਮਾ ਜਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਅੰਮ੍ਰਿਤਸਰ ਨੇ ਦੱਸਿਆ ਕਿ ਲੇਖ ਲਿਖਣ ਦੇ ਮੁਕਾਬਲਿਆਂ ਦੇ ਦੂਸਰੇ ਦਿਨ ਸਰਕਾਰੀ ਸਕੂਲਾਂ ਦੇ 1448 ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਆਪਣੀ ਕਲਾ ਦਾ ਲੋਹਾ ਮਨਵਾਇਆ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਵਰਗ ਵਿੱਚ 268 ਵਿਦਿਆਰਥੀ ਛੇਵੀਂ ਤੋਂ ਅੱਠਵੀਂ ਮਿਡਲ ਵਰਗ ਵਿਚ 548 ਵਿਦਿਆਰਥੀ ਅਤੇ ਨੌਵੀਂ ਤੋਂ ਬਾਰ੍ਹਵੀਂ ਸੈਕੰਡਰੀ ਵਰਗ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ ਵੱਲੋਂ ਅੱਜ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਨਿਮਰਤਾ ਨੇ ਮਿਡਲ ਵਰਗ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਵੰਦਨਾ ਨੇ ਸੀਨੀਅਰ ਵਰਗ ਵਿੱਚੋਂ ਪਹਿਲੇ ਸਥਾਨ ਤੇ ਰਹਿੰਦਿਆਂ ਬਲਾਕ ਪੱਧਰੀ ਮੁਕਾਬਲਿਆਂ ਵਿਚ ਆਪਣਾ ਨਾਮ ਦਰਜ ਕਰਵਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਕਲਾਂ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਬਰਲੀਨ ਕੌਰ ਨੇ ਮਿਡਲ ਵਰਗ ਚ ਅਤੇ ਖੁਸ਼ਨਾਜ਼ ਕੌਰ ਨੇ ਸੀਨੀਅਰ ਵਰਗ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੇਂ ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ ,ਪ੍ਰਿੰਸੀਪਲ ਮੈਡਮ ਮੋਨਿਕਾ ਮੈਣੀ, ਪ੍ਰਿੰਸੀਪਲ ਮੈਡਮ ਕਵਲਜੀਤ ਕੌਰ,ਪ੍ਰਿੰਸੀਪਲ ਮੈਡਮ ਜੋਗਿੰਦਰ ਕੌਰ ਸ਼ਿੰਗਾਰੀ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ,ਮੈਡਮ ਮਨਦੀਪ ਕੌਰ ਬੱਲ ਮੈਡਮ ਪ੍ਰਤਿਭਾ ਮਿਸ਼ਰ, ਟੈਕਨੀਕਲ ਟੀਮ ਗੁਰਬੀਰ ਸਿੰਘ ਪਰਮ ਆਫਤਾਬ ਸਿੰਘ, ਰੋਹਿਨੀ ਸ਼ਰਮਾ,ਰਮਨਦੀਪ ਕੌਰ,ਸ਼ਰਨਜੀਤ ਕੌਰ ਆਦਿ ਹਾਜ਼ਰ ਸਨ ।
ਸਕੂਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥਣ ਨਿਮਰਤਾ ਵਿਦਿਆਰਥਣ ਵੰਦਨਾ ਵਿਦਿਆਰਥਣ ਜਸਮੀਤ ਕੌਰ ਦੀਆਂ ਤਸਵੀਰਾਂ।