ਨੇਹਾ ਦੀ ਸੀਨੀਅਰ ਵੈਲਨੈਸ ਐਡਵਾਈਜਰ ਵੱਜੋ ਹੋਈ ਚੋਣ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਵੱਲੋ ਬੇਰੁਜਗਾਰਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਲਈ ਸਫਲ ਉਪਰਾਲਾ
ਗੁਰਦਾਸਪੁਰ, 3 ਜੂਨ 2021 ਨੇਹਾ ਪੁੱਤਰੀ ਲਖਵਿੰਦਰ ਸਿੰਘ ਕਾਦੀਆ ਰਾਜਪੂਤ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਨੇ ਦੱਸਿਆ ਕਿ ਉਹ ਕਾਫੀ ਲੰਮੇ ਸਮੇ ਤੇ ਬੇਰੋਜਗਾਰ ਚਲ ਰਹੀ ਸੀ । ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ –ਘਰ ਰੋਜਗਾਰ ਸਕੀਮ ਬਾਰੇ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ , ਜਦੋ ਮੈ ਪਹਿਲੀ ਵਾਰ ਦਫਤਰ ਵੇਖਿਆ ਤਾ ਮੈਨੂੰ ਇਹ ਅਹਿਸਾਸ ਹੋਇਆ ਕਿ ਮੈ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿੱਚ ਆਈ ਹਾਂ , ਕਿਊ ਕਿ ਦਫਤਰ ਨੂੰ ਬਹੁਤ ਸੋਹਣਾ ਮੇਨਟੇਨ ਕੀਤਾ ਹੋਇਆ ਸੀ । ਲੋਕਾਂ ਦੇ ਬੈਠਣ ਲਈ ਬੈਚ , ਪੀਣ ਲਈ ਆਰ. ਓ. ਦਾ ਪਾਣੀ , ਪਬਲਿਕ ਯੂਜ ਵਾਸਤੇ ਕੰਪਿਊਟਰ , ਵੈਕੰਸੀ ਬੋਰਡ ਤੇ ਹਰ ਤਰ੍ਹਾਂ ਦੀਆਂ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ ।
ਉਨ੍ਹਾਂ ਅੱਗੇ ਦੱਸਿਆ ਕਿ ਮੈ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ www.pgrkam.com ਦੀ ਵੈਬਸਾਈਟ ਤੇ ਵੀ ਦਰਜ ਕਰਵਾਇਆ । ਸਟਾਫ ਵੱਲੋ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ । ਥੋੜੇ ਹੀ ਦਿਨਾ ਬਾਅਦ ਮੈਨੂੰ ਦਫਤਰ ਵੱਲੋ ਇੱਕ ਕਾਲ ਅਤੇ ਮੈਸੇਜ ਆਇਆ ਕਿ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਉਨ੍ਹਾ ਅੱਗੇ ਦੱਸਿਆ ਕਿ ਮੈ ਦਫਤਰ ਵਿਖੇ ਇੰਟਰਵਿਊ ਦੇਣ ਲਈ ਆਈ ਅਤੇ ਏਥੇ ਮੈਨੂੰ ਇਥੇ 2 ਕੰਪਨੀਆ ਵੱਲੋ ਇੰਟਰਵਿਊ ਦੇਣ ਦੀ ਪੇਸਕਸ਼ ਦਿੱਤੀ ਗਈ। ਪੁਖਰਾਜ ਕੰਪਨਪ ਵੱਲੋ ਸੀਨੀਅਰ ਵੈਲਨੈਸ ਐਡਵਾਈਜਰ ਵੱਜੋ ਸਲੈਕਸਨ ਕੀਤੀ ਗਈ ਮੈਨੂੰ 6000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸਕਸ਼ ਦਿੱਤੀ ਗਈ ।
ਉਸ ਨੇ ਨੋਜਵਾਨਾਂ ਨੂੰ ਰੋਜਗਾਰ ਲੈਣ ਲਈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਦਰਜ ਕਰਵਾਉਣ ਅਤੇ ਨੌਕਰੀਆਂ ਪ੍ਰਾਪਤ ਕਰਨ । ਉਸ ਨੇ ਰੋਜਗਾਰ ਹਾਸਲ ਕਰਨ ਤੇ ਪੰਜਾਬ ਸਰਕਾਰ ਦਾ ਦਾ ਧੰਨਵਾਦ ਕੀਤਾ ।
ਨੇਹਾ , ਵਾਸੀ ਪਿੰਡ ਕਾਦੀਆ ਰਾਜਪੂਤ

Spread the love