ਸਟਰੀਟ ਵੈਂਡਰਾਂ ਨੂੰ ਫੂਡ ਸੇਫਟੀ ਅਤੇ ਹਾਈਜੀਨ ਸਬੰਧੀ ਜਾਣਕਾਰੀ ਦੇਣ ਲਈ ਨਗਰ ਕੋਂਸਲ ਵਲੋਂ ਲਗਾਈ ਗਈ ਵਰਕਸਾਪ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ ,4 ਜੂਨ 2021
ਪੀ.ਜੀ.ਆਈ (ਕਮਿਊਨਟੀ ਮੈਡੀਸਨ ਅਤੇ ਸਕੂਲ ਆਫ ਪਬਲਿਕ ਹੈਲਥ ਵਿਭਾਗ) ਅਤੇ ਨਗਰ ਕੋਂਸਲ ਰੂਪਨਗਰ ਦੇ ਸਹਿਯੋਗ ਡੇ ਨੂਲਮ ਸਕੀਮ ਅਧੀਨ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਵਿਚ ਸਟਰੀਟ ਵੈਂਡਰਾਂ ਦੇ ਹਾਈਜੀਨ ਅਤੇ ਸੁਰੱਖਿਆ ਨੂੰ ਲੈ ਕੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ਼ਹਿਰ ਦੇ 26 ਸਟਰੀਟ ਵੈਂਡਰਾਂ ਵਲੋਂ ਹਿੱਸਾ ਲਿਆ ਗਿਆ। ਇਸ ਵਰਕਸਾਪ ਦੀ ਸੁਰੂਆਤ ਲੀਡ ਮੈਨੇਜਰ, ਸ੍ਰੀ ਆਰ ਕੇ ਜਸੋਡੀਆ, ਰੂਪਨਗਰ ਵਲੋਂ ਸਟਰੀਟ ਵੈਂਡਰਾਂ ਨੂੰ ਸੰਬੋਧਿਤ ਕਰ ਕੇ ਕੀਤੀ ਗਈ।
ਵਰਕਸ਼ਾਪ ਦੀ ਸੁਰੂਆਤ ਵਿਚ ਪੀ.ਜੀ.ਆਈ. ਐਮ.ਈ.ਆਰ, ਚੰਡੀਗੜ੍ਹ ਤੋਂ ਐਸੋਸੀਏਟ ਡਾਕਟਰ ਵਿਵੇਕ ਦੁਆਰਾ ਕੋਰੋਨਾ ਮਹਾਮਾਰੀ ਦੋਰਾਨ ਭੋਜਨ ਖਰੀਦਣ ਅਤੇ ਆਰਡਰ ਕਰਨ, ਖਾਣਾਂ ਤਿਆਰ ਕਰਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸਟਰੀਟ ਵੈਂਡਰ ਕਿਸ ਤਰਾਂ ਆਪਣੀ ਆਮਦਨੀ ਅਤੇ ਗਾਹਕਾਂ ਵਿਚ ਵਾਧਾ ਕਰ ਸਕਦੇ ਹਨ, ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਵਲੋਂ ਹੋਰ ਪਹਿਲੂਆਂ ਦੇ ਨਾਲ ਨਾਲ ਬਚੇ ਹੋਏ ਖਾਣੇ ਦੇ ਨਿਪਟਾਰੇ ਸਮੇਂ ਸਾਵਧਾਨੀ ਵਰਤਣ ਅਤੇ ਰੇਹੜੀਆਂ ਨੂੰ ਕੀਟਾਣੂ ਮੁਕਤ ਰੱਖਣ ਲਈ ਵੀ ਕਿਹਾ ਗਿਆ। ਸਕੀਮ ਦੇ ਮੈਨੇਜਰ ਸ੍ਰੀ ਪਵੀਨ ਡੋਗਰਾ ਵਲੋਂ ਸਟਰੀਟ ਵੈਂਡਰਾਂ ਨੂੰ ਉਹਨਾ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਵਰਕਸਾਪ ਦੇ ਅਖਰੀ ਵਿਚ ਡੀ.ਏ.ਵੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਵਲੋਂ ਸਟਰੀਟ ਵੈਂਡਰਾਂ ਨੂੰ ਕਿੱਟਾਂ, ਟ੍ਰੇਨਿੰਗ ਸਰਟੀਫਿਕੇਟ ਵੰਡੇ ਗਏ ।
ਇਸ ਵਰਕਸ਼ਾਪ ਵਿਚ ਪੀ.ਜੀ.ਆਈ ਤੋਂ ਡਾਕਟਰ ਡਾ.ਵੈਸਾਲੀ ਸੋਨੀ, ਡਾ.ਅਭਿਨਵ ਕਾਲਰਾ, ਡਾ. ਵਿਵੇਕ, ਕੇਤਨ ਸਰਮਾ, ਰਾਜਦੀਪ ਸਿੰਘ ਤੋਂ ਇਲਾਵਾ ਨਗਰ ਕੋਂਸਲ ਦੇ ਅਧਿਕਾਰੀ ਸ੍ਰੀ ਪ੍ਰਵੀਨ ਕੁਮਾਰ ਡੋਗਰਾ, ਗੁਰਪ੍ਰੀਤ ਸਿੰਘ, ਸਾਮ ਕੁਮਅਰ ਭੱਟ, ਸੈਨਟਰੀ ਇੰਸੈਪਕਟਰ ਅਤੇ ਸੁਖਰਾਜ ਸਿੰਘ ਵਲੋਂ ਹਿੱਸਾ ਲਿਆ ਗਿਆ।

Spread the love