ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਵੱਲੋਂ ਡਾ. ਉੱਤਮ ਸਿੰਘ ਨਿੱਝਰ ਚੈਰੀਟੇਬਲ ਸੁਸਾਇਟੀ ਨੂੰ 5 ਆਕਸੀਜਨ ਕੰਨਸਟਰੇਟਰ ਦਾਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ
ਬਟਾਲਾ ਸ਼ਹਿਰ ਜਾਂ ਆਸ-ਪਾਸ ਦੇ ਇਲਾਕੇ ਦੇ ਲੋਕ ਆਕਸੀਜਨ ਲਈ ਨਿੱਝਰ ਹਸਪਤਾਲ ਸੰਪਰਕ ਕਰ ਸਕਦੇ ਹਨ – ਡਾ. ਨਿੱਝਰ
ਬਟਾਲਾ, 8 ਜੂਨ 2021 ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ। ਕਨੇਡਾ ਦੇ ਟੋਰਾਂਟੋ ਸ਼ਹਿਰ ਦੀ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ ਨੇ 5 ਆਕਸੀਜਨ ਕੰਨਸਟਰੇਟਰ ਅੱਜ ਡਾ. ਉੱਤਮ ਸਿੰਘ ਨਿੱਝਰ ਚੈਰੀਟੇਬਲ ਸੁਸਾਇਟੀ, ਬਟਾਲਾ ਨੂੰ ਦਾਨ ਵਜੋਂ ਦਿੱਤੇ ਹਨ। ਆਕਸੀਜਨ ਕੰਨਸਟਰੇਟਰ ਸਪੁਰਦ ਕਰਨ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਮੇਅਰ ਸੁਖਦੀਪ ਸਿੰਘ ਤੇਜਾ, ਕਮਿਸ਼ਨਰ ਬਲਵਿੰਦਰ ਸਿੰਘ, ਡਾ. ਗਗਨਦੀਪ ਸਿੰਘ ਸਰਕਾਰੀਆ, ਰਿੱਕੀ ਵਾਲੀਆ ਅਤੇ ਹੋਰ ਮੋਹਤਬਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਆਕਸੀਜਨ ਕੰਨਸਟਰੇਟਰ ਦਾਨ ਕਰਨ ਲਈ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਦਾਨ ਕੋਵਿਡ ਮਹਾਂਮਾਰੀ ਦੌਰਾਨ ਬੇਹੱਦ ਕਾਰਗਰ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਖਿਲਾਫ ਜੰਗ ਵਿੱਚ ਜਿਥੇ ਆਪਣੇ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਓਥੇ ਸਮਾਜ ਸੇਵੀ ਸੰਸਥਾਵਾਂ ਦੇ ਮਿਲ ਰਹੇ ਸਾਥ ਕਾਰਨ ਅਸੀਂ ਜਰੂਰ ਇਸ ਮਹਾਂਮਾਰੀ ਉਪਰ ਕਾਬੂ ਪਾਉਣ ਵਿੱਚ ਕਾਮਯਾਬ ਹੋਵਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਵੱਲੋਂ ਪਹਿਲਾਂ ਹੀ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਆਕਸੀਜਨ ਬੈਂਕ ਸਥਾਪਤ ਕੀਤੀ ਗਈ ਹੈ ਅਤੇ ਹੁਣ ਬਟਾਲਾ ਦੇ ਨਿੱਝਰ ਹਸਪਤਾਲ ਵਿਖੇ ਵੀ ਆਕਸੀਜਨ ਬੈਂਕ ਸਥਾਪਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਆਕਸੀਜਨ ਦੀ ਲੋੜ ਹੋਵੇ ਉਹ ਉਪਰੋਕਤ ਥਾਵਾਂ ’ਤੇ ਸੰਪਰਕ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਕਸੀਜਨ ਦੀ ਕੋਈ ਕਮੀਂ ਨਹੀਂ ਹੈ ਅਤੇ ਜ਼ਿਲ੍ਹੇ ਵਿੱਚ ਗੁਰਦਾਸਪੁਰ ਅਤੇ ਧਾਰੀਵਾਲ ਵਿਖੇ ਦੋ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਵਿੱਚ ਥੋੜੀ ਕਮੀਂ ਆਈ ਹੈ ਪਰ ਇਸਦੇ ਬਾਵਜੂਦ ਕਿਸੇ ਨੂੰ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ।
ਇਸ ਮੌਕੇ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਨੇ ਬਟਾਲਾ ਵਿਖੇ 5 ਆਕਸੀਜਨ ਕੰਨਸਟਰੇਟਰ ਦਾਨ ਕਰਕੇ ਬਹੁਤ ਹੀ ਨੇਕ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਨਸਟਰੇਟਰ ਕਿਸੇ ਮਰੀਜ਼ ਦੀ ਜਾਨ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਜਾਂ ਆਸਪਾਸ ਦੇ ਕਿਸੇ ਮਰੀਜ਼ ਨੂੰ ਆਕਸੀਜਨ ਦੀ ਲੋੜ ਹੋਵੇ ਤਾਂ ਉਹ ਨਿੱਝਰ ਹਸਪਤਾਲ ਬਟਾਲਾ ਵਿਖੇ ਰਾਬਤਾ ਕਰ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ, ਠੇਕੇਦਾਰ ਭੁਪਿੰਦਰ ਸਿੰਘ, ਕੌਂਸਲਰ ਸੰਜੀਵ ਸ਼ਰਮਾਂ, ਹਰਨੇਕ ਸਿੰਘ ਨੇਕੀ, ਕਰਨਲ ਸੋਹੀ, ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਸੰਜੀਵ ਭੱਲਾ, ਬਲਵਿੰਦਰ ਸਿੰਘ ਬੱਲੀ ਸ਼ਾਹ, ਵਕੀਲ ਸੁਰੇਸ਼ ਗੁਪਤਾ ਵੀ ਮੌਜੂਦ ਸਨ।

Spread the love