ਗ੍ਰਾਮ ਪੰਚਾਇਤ ਧਿਆਨਪੁਰ ਵਿਕਾਸ ਕਾਰਜਾਂ ਵਿਚ ਮੋਹਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਿੰਡਵਾਸੀਆਂ ਦੀ ਸਹੂਲਤ ਲਈ 2 ਲੱਖ 90 ਹਜਾਰ ਰੁਪਏ ਦੀ ਲਾਗਤ ਨਾਲ ਸਮੂਹਿਕ ਪਖਾਨਾ ਤਿਆਰ ਕੀਤਾ-ਸਰਪੰਚ ਪਰਮਸੁਨੀਲ ਸਿੰਘ
ਗੁਰਦਾਸਪੁਰ, 9 ਜੂਨ 2021 ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਵਿਖੇ ਹਲਕੇ ਦੇ ਸਰਬਪੱਖੀ ਵਿਕਾਸ ਦੀ ਹਾਮੀ ਭਰਦਾ ਪ੍ਰਸਿੱਧ ਧਾਰਮਿਕ ਕਸਬਾ ਧਿਆਨਪੁਰ, ਜਿਥੇ ਸਰਪੰਚ ਪਰਮਸੁਨੀਲ ਸਿੰਘ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਚਹੁਪੱਖੀ ਵਿਕਾਸ ਕਾਰਜ ਕਰਵਾਏ ਗਏ ਹਨ।
ਕਸਬੇ ਧਿਆਨਪੁਰ ਵਿਖੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਰਪੰਚ ਪਰਮਸੁਨੀਲ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਲੋਕਾਂ ਦੀ ਸਹੂਲਤ ਲਈ ਸਮੂਹਿਕ ਪਖਾਨਾ (ਸੀਐਸਸੀ-ਕਮਿਊਨਿਟੀ ਸੈਨੇਟਰੀ ਕੰਪਲੈਕਸ) ਦੀ ਉਸਾਰੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਤਿੰਨ ਮਹਿਨਿਆਂ ਵਿਚ 2 ਲੱਖ 90 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰ ਪਖਾਨੇ ਉਸਾਰੇ ਗਏ ਹਨ। ਪਖਾਨੇ ਦਾ ਹਮੇਸ਼ਾ ਉਪਯੋਗ, ਜਨ-ਜਨ ਰੱਖੇ ਨਿਰੋਗ’ ਦੀ ਗੱਲ ਕਰਦਿਆਂ ਸਰਪੰਚ ਪਰਮਸੁਨੀਲ ਨੇ ਦੱਸਿਆ ਕਿ ਵਾਤਾਵਰਣ ਸਾਫ-ਸੁਥਰਾ ਰੱਖਣ ਲਈ ਸਾਰਿਆਂ ਨੂੰ ਰਲ ਕੇ ਯਤਨ ਕਰਨੇ ਚਾਹੀਦੇ ਹਨ ਅਤੇ ਸਵੱਛ ਵਾਤਾਵਰਣ, ਚੰਗੀ ਸਿਹਤ ਤੇ ਤੰਦਰੁਸਤੀ ਲਈ ਬਹੁਤ ਜਰੂਰੀ ਹੈ।
ਉਨਾਂ ਅੱਗੇ ਦੱਸਿਆ ਕਿ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਦੀ ਅਗਵਾਈ ਹੇਠ ਹਲਕੇ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਹਲਕੇ ਅੰਦਰ ਖੇਡ ਸਟੇਡੀਅਮ, ਸੁੰਦਰ ਪਾਰਕ, ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ, ਸੜਕਾਂ ਦੇ ਨਿਰਮਾਣ ਤੇ ਨਵੀਨੀਕਰਨ, ਸੋਲਿਡ ਵੇਸਟਮੈਂਟ ਪ੍ਰੋਜੈਕਟ ਸਮੇਤ ਵੱਖ-ਵੱਖ ਸਰਬਪੱਖੀ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਗਏ ਹਨ ਅਤੇ ਹਲਕੇ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕਾ ਬਣਾਉਣ ਲਈ ਵਿਸ਼ੇਸ ਉਪਰਾਲੇ ਵਿੱਢੇ ਗਏ ਹਨ।
ਪਿੰਡ ਧਿਆਨਪੁਰ ਵਿਖੇ ਉਸਾਰਿਆਂ ਗਿਆ ਸਮੂਹਿਕ ਪਖਾਨੇ ਦਾ ਦ੍ਰਿਸ਼।
ਅਤੇ ਸਰਪੰਚ ਪਰਮਸੁਨੀਲ ਸਿੰਘ।

Spread the love