ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲਗਾਉਣ ਦੇ ਨਾਲ ਸਾਵਾਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ-ਡਿਪਟੀ ਕਮਿਸ਼ਨਰ

MHD ISHFAQ
ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣਾ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ ਗੁਰਦਾਸਪੁਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੋਵਿਡ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ ਵਿਚ ਦਿੱਤੀ ਰਾਹਤ ਦੌਰਾਨ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ
ਗੁਰਦਾਸਪੁਰ, 17 ਜੂਨ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜ਼ਿਲੇ ਅੰਦਰ ਬੇਸ਼ੱਕ ਕੋਵਿਡ ਬਿਮਾਰੀ ਦਾ ਪ੍ਰਭਾਵ ਕੁਝ ਘਟਿਆ ਹੈ ਤੇ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ ਵਿਚ ਕੁਝ ਰਾਹਤ ਦਿੱਤੀ ਗਈ ਹੈ ਪਰ ਲੋਕਾਂ ਨੂੰ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਕੋਵਿਡ ਬਿਮਾਰੀ ਅਜੇ ਖਤਮ ਨਹੀਂ ਹੋਈ ਹੈ। ਇਸ ਲਈ ਜ਼ਿਲਾ ਵਾਸੀ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਜਿਥੇ ਕੋਵਿਡ ਵਿਰੋਧੀ ਵੈਕਸੀਨ ਲਗਾਉਣ, ਉਸਦੇ ਨਾਲ ਸਾਵਧਾਨੀਆਂ ਦੀ ਪਾਲਣਾ ਵੀ ਸਖ਼ਤੀ ਨਾਲ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਬੀਤੀ ਸ਼ਾਮ ਜ਼ਿਲਾ ਵਾਸੀਆਂ ਨਾਲ ਮੁਖਾਤਿਬ ਹੰੁਦਿਆਂ ਕਿਹਾ ਕਿ ਐਕਟਿਵ ਕੇਸਾਂ ਦੀ ਗਿਣਤੀ 408 ਹੈ ਅਤੇ 24 ਕੋਰੋਨਾ ਪੀੜਤ ਅਤੇ 24 ਸ਼ੱਕੀ ਮਰੀਜ ਹਸਪਤਾਲ ਵਿਚ ਦਾਖਲ ਹਨ। ਰੋਜਾਨਾ ਕਰੀਬ 4000 ਵਿਅਕਤੀਆਂ ਦੀ ਸੈਪਲਿੰਗ ਕੀਤੀ ਜਾ ਰਹੀ ਹੈ ਤੇ ਪੋਜ਼ਟੀਵਿਟੀ ਰੈਸ਼ੋ 1.10 ਹੈ।
ਉਨਾਂ ਅੱਗੇ ਕਿਹਾ ਕਿ ਜਿਲੇ ਅੰਦਰ 4 ਲੱਖ 38 ਹਜ਼ਾਰ ਲੋਕਾਂ ਵਲੋਂ ਕੋਵਿਡ ਵਿਰੋਧੀ ਵੈਕਸੀਨ ਲਗਵਾ ਲਈ ਗਈ ਹੈ ਅਤੇ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿਚ ਲੋਕਾਂ ਵਲੋਂ ਵੈਕਸੀਨ ਤੇਜੀ ਨਾਲ ਲਵਾਈ ਜਾ ਰਹੀ ਹੈ। ਉਨਾਂ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਾਸੀਆਂ ਨੂੰ ਵੈਕਸੀਨ ਲਗਵਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਹਸਪਤਾਲਾਂ ਵਿਚ ਸਾਰੇ ਮਰੀਜਾਂ ਲਈ ਦੁਪਹਿਰ ਦੇ ਮੁਫਤ ਭੋਜਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕੋਵਿਡ ਪੀੜਤਾਂ ਦੀ ਮਦਦ ਲਈ ਕੋਵਿਡ ਰਾਹਤ ਫੰਡ ਵਿਚ ਵਿੱਤੀ ਮਦਦ ਕੀਤੀ ਜਾ ਰਹੀ ਹੈ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਪੀੜਤ ਨੇ ਪ੍ਰਾਈਵੇਟ ਹਸਪਤਾਲ ਤੋ ਇਲਾਜ ਕਰਵਾਇਆ ਹੈ ਅਤੇ ਹਸਪਤਾਲ ਵਲੋਂ ਨਿਰਧਾਰਤ ਕੀਤੇ ਗਏ ਰੇਟਾਂ ਤੋਂ ਵੱਧ ਪੈਸੇ ਵਸੂਲੇ ਲਗਏ ਗਏ ਹਨ ਤਾਂ ਉਹ ਸਬੰਧਤ ਐਸ.ਡੀ.ਐਮ ਨਾਲ ਸੰਪਰਕ ਕਰ ਸਕਦੇ ਹਨ।
ਸਿਵਲ ਹਸਪਤਾਲ ਬੱਬਰੀ ਵਿਖੇ ਆਕਸੀਜਨ ਪਲਾਂਟ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਸਿਵਲ ਵਰਕਸ ਮੁਕੰਮਲ ਹੋ ਗਿਆ ਤੇ ਕਮਰਿਆਂ ਵਿਚ ਆਕਸੀਜਨ ਸਪਲਾਈ ਲਾਈਨ ਪੈ ਗਈ ਹੈ ਤੇ ਜਰਨੇਟਰ ਵੀ ਲੱਗ ਗਿਆ ਹੈ। ਉਨਾਂ ਦੱਸਿਆ ਕਿ ਬਟਾਲਾ ਸਿਵਲ ਹਸਪਤਾਲ ਵਿਖੇ ਵੀ ਆਕਸੀਜਨ ਪਲਾਂਟ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਆਖਰ ਦੇ ਵਿਚ ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਸ਼ੋਸਲ ਡਿਸਟੈਸਿੰਗ ਬਣਾ ਕੇ ਰੱਖਣ, ਮਾਸਕ ਪਹਿਨਣ ਤੇ ਹੱਥਾਂ ਨੂੰ ਵਾਰ –ਵਾਰ ਸਾਬੁਣ ਨਾਲ ਧੋਣ।

Spread the love