ਗੁਰਦਾਸਪੁਰ, 19 ਜੂਨ 2021 ਕੋਵਿਡ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਸੇਵੀਆਂ ਤੇ ਸੰਸਥਾਵਾਂ ਵਲੋਂ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ ਅਤੇ ਸੰਕਟ ਦੇ ਇਸ ਦੌਰ ਵਿਚ ਕੋਵਿਡ ਬਿਮਾਰੀ ਵਿਰੁੱਧ ਸਮੂਹਿਕ ਸਹਿਯੋਗ ਕਰਨਾ ਬਹੁਤ ਵਧੀਆ ਉਪਰਾਲਾ ਹੈ। ਜਿਸ ਦੇ ਚੱਲਦਿਆਂ ਨਵਦੀਪ ਸਿੰਘ, ਜੇਲ੍ਹ ਰੋਡ ਗੁਰਦਾਸਪੁਰ ਨੇ ਆਪਣੀ ਮਾਤਾ ਦੇ ਨਾਂਅ ਤੇ ਜੋ ਕੋਵਿਡ ਬਿਮਾਰੀ ਤੋਂ ਪੀੜਤ ਸਨ ਅਤੇ ਹੁਣ ਠੀਕ ਹਨ ਵਲੋਂ ਇੱਕ ਆਕਸੀਜਨ ਕੰਸਨਟਰੇਟਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੂੰ ਭੇਂਟ ਕੀਤਾ।
ਇਸ ਮੌਕੇ ਗੱਲ ਕਰਦਿਆਂ ਰਾਜੀਵ ਕੁਮਾਰ ਸਕੱਤਰ ਜਿਲਾ ਰੈੱਡ ਕਰਾਸ ਸੁਸਾਇਟੀ ਨੇ ਨਵਦੀਪ ਸਿੰਘ ਧੰਨਵਾਦ ਕੀਤਾ। ਉਨਾਂ ਅੱਗੇ ਕਿਹਾ ਕਿ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਸੰਕਟ ਦੋਰਾਨ ਕੋਵਿਡ ਪੀੜਤਾਂ ਦੀ ਸਹੂਲਤ ਲਈ ਆਕਸੀਜਨ ਕੰਸਨਟਰੇਟਰ ਭੇਂਟ ਕੀਤਾ ਗਿਆ ਹੈ ਤੇ ਉਨਾਂ ਕਿਹਾ ਕਿ ਇਸ ਦਾ ਸਹੀ ਉਪਯੋਗ ਯਕੀਨੀ ਬਣਾਇਆ ਜਾਵੇਗਾ।
ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਮਾਜ ਸੇਵੀਆਂ ਸੰਸਥਾਵਾਂ ਵਲੋਂ ਆਕਸੀਜਨ ਕੰਸਨਟਰੇਟਰ ਜ਼ਿਲ੍ਹਾ ਰੈੱਡ ਕਰਾਸ ਨੂੰ ਸੌਂਪੇ ਗਏ ਹਨ, ਜਿਸ ਲਈ ਜਿਲਾ ਰੈੱਡ ਕਰਾਸ ਸਾਰਿਆਂ ਦਾ ਰਿਣੀ ਹੈ।
ਜਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਿਖੇ ਨਵਦੀਪ ਸਿੰਘ ਆਕਸੀਜਨ ਕੰਸਨਟਰੇਟਰ ਭੇਂਟ ਕਰਦੇ ਹੋਏ।