ਕੈਟਲ ਪੌਂਡ ਸਲੇਮਸ਼ਾਹ ਵਿੱਚ ਤੂੜੀ ਸੈਡ ਦਾ ਨਿਰਮਾਣ ਕਾਰਜ ਹੋਇਆ ਸ਼ੁਰੂ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗਊਵੰਸ ਨਾਲ ਸੜਕਾਂ ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ-ਵਿਨੀਤ ਸ਼ਰਮਾ
ਗਊਵੰਸ਼ ਨੂੰ ਗਰਮੀ ਤੋਂ ਬਚਾਉਣ ਲਈ ਲਾਏ ਜਾਣਗੇ ਬੂਟੇ
ਫਾਜ਼ਿਲਕਾ,7 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਬੇ-ਸਹਾਰਾ ਗਊਵੰਸ਼ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਸਮੂਹ ਜ਼ਿਲਿਆਂ ਵਿੱਚ ਬੇ-ਸਹਾਰਾ ਗਊਵੰਸ਼ ਕੈਟਲ ਪੌਂਡ ਦਾ ਨਿਰਮਾਣ ਵੀ ਕੀਤਾ ਗਿਆ ਹੈ। ਜਿਸ ਤਹਿਤ ਇਕ ਗਊ ਸੇਵਾ ਕਮਿਸ਼ਨ ਵੀ ਬਣਾਇਆ ਗਿਆ ਹੈ ਜਿਸ ਦੇ ਚੇਅਰਮੈਨ ਸਚਿਨ ਸ਼ਰਮਾ ਨੂੰ ਲਗਾਇਆ ਗਿਆ ਹੈ ਜੋ ਪੰਜਾਬ ਵਿੱਚ ਆ ਰਹੀ ਗਊਵੰਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰ ਜ਼ਿਲੇ ਦਾ ਦੌਰਾ ਕਰਕੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਇਸੀ ਲੜੀ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿੱਚ ਵੀ ਕੈਟਲ ਪੌਂਡ ਚਲਾਈ ਜਾ ਰਹੀ ਹੈ ਜਿਸ ਵਿੱਚ 400 ਦੇ ਕਰੀਬ ਗਊਵੰਸ਼ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਵਿਨੀਤ ਸ਼ਰਮਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ `ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸਾਗਰ ਸੇਤੀਆ ਦੀ ਅਗਵਾਈ ਵਿੱਚ ਪਿੰਡ ਸਲੇਮ ਸ਼ਾਹ ਵਿਖੇ ਕੈਟਲ ਪੌਂਡ ਚਲਾਈ ਜਾ ਰਹੀ । ਇਸ ਕੈਟਲ ਪੌਂਡ ਵਿੱਚ ਗਊਵੰਸ਼ ਦੇ ਰਹਿਣ ਲਈ 2 ਸ਼ੈਡ ਬਣਾਏ ਗਏ ਹਨ ,ਇਸ ਦੇ ਨਾਲ ਇਕ ਤੂੜੀ ਦਾ ਸ਼ੈਡ ਵੀ ਬਣਾਇਆ ਗਿਆ ਹੈ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਵਿਨੀਤ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਬੀਤੇ ਦਿਨੀ ਕੈਟਲ ਪੌਂਡ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਵਲੋਂ ਕੈਟਲ ਪੌਂਡ ਵਿਚ ਬਿਮਾਰ ਗਊਵੰਸ਼, ਮੇਲ ਗਊਵੰਸ਼ ਲਈ ਸੈਡ, ਗਊਵੰਸ਼ ਨੂੰ ਗਰਮੀ ਤੋਂ ਬਚਾਉਣ ਲਈ ਕੈਟਲ ਪੌਂਡ ਵਿੱਚ ਬੂਟੇ ਲਗਾਉਣ, ਕੈਟਲ ਪੌਂਡ ਵਿੱਚ ਤੂੜੀ ਸੈਂਡ ਬਣਾਉਣ ਅਤੇ ਚਾਰਦੀਵਾਰੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਦੇ ਤਹਿਤ ਕੈਟਲ ਪੌਂਡ ਵਿੱਚ ਤੂੜੀ ਸੈਂਡ ਦਾ ਨਿਰਮਾਣ ਸ਼ੁਰੂ ਕਰਵਾ ਦੀਤਾ ਗਿਆ ਹੈ ਬਾਕੀ ਕੰਮ ਜਲਦ ਮੁਕੰਮਲ ਕਰ ਲੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਕੈਟਲ ਪੌਂਡ ਵਿੱਚ ਗਊਵੰਸ਼ ਨੂੰ ਗਰਮੀ ਤੋਂ ਬਚਾਉਣ ਲਈ 2000 ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕਰਵਾ ਦਿਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਤੇ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਊਵੰਸ਼ ਨਾਲ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜਲਦ ਜੀ ਨਿਰਮਾਣ ਕਾਰਿਆ ਪੁਰਾ ਹੋਣ ਤੋਂ ਬਾਅਦ ਸੜਕਾਂ ਤੇ ਘੁੰਮ ਰਹੇ ਬੇ-ਸਹਾਰਾ ਗਊਵੰਸ ਨੂੰ ਕੈਟਲ ਪੌਂਡ ਵਿੱਚ ਬੇਜਿਆ ਜਾਵੇਗਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਕੈਟਲ ਪੌਂਡ ਦੇ ਕੇਅਰ ਟੇਕਰ ਸੋਨੂ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਗਊਵੰਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੈਟਲ ਪੌਂਡ ਵਿੱਚ 2 ਸੈਂਡ ਦਾ ਨਿਰਮਾਣ, ਚਾਰਦੀਵਾਰੀ ਦਾ ਕੰਮ ਜਲਦ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੇ ਤਹਿਤ ਬੀਤੇ ਦਿਨੀ ਕੈਟਲ ਪੌਂਡ ਵਿੱਚ 100*30 ਤੂੜੀ ਸੈਂਡ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿਤਾ ਗਿਆ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਵਿਨੀਤ ਸ਼ਰਮਾ ਵੱਲੋਂ ਕਈ ਨਾਲ ਟਪਾ ਮਾਰ ਕੇ ਕਰਵਾਈ ਗਈ।ਉਨ੍ਹਾਂ ਕਿਹਾ ਕਿ ਕੈਟਲ ਪੌਂਡ ਵਿੱਚ ਕਿਸੀ ਵੀ ਤਰਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।
ਇਸ ਮੌਕੇ ਐਸਡੀਉ ਹਰਮੀਤ ਸਿੰਘ, ਅਕਾਊਂਟੈਂਟ ਮੋਹਿਤ ਗਰੋਵਰ, ਨਰੇਗਾ ਏਪੀਉ ਸੰਦੀਪ ਕੁਮਾਰ, ਟੀਏ ਸੰਦੀਪ, ਜੀਆਰਐਸ ਮਨੀਸ਼ ਕੁਮਾਰ, ਚੰਦਰ ਪ੍ਰਕਾਸ਼, ਸੋਹਣ ਸਿੰਘ, ਮਨੋਹਰ ਸਿੰਘ, ਮੋਹਨ ਸਿੰਘ ਆਦਿ ਸਟਾਫ ਮਜੂਦ ਸੀ ।
Spread the love