13 ਮੋਬਾਈਲ ਫੋਨਾਂ, ਚਾਰ ਲੈਪਟਾਪਾਂ ਅਤੇ ਅਫੀਮ ਸਮੇਤ 3 ਵਿਅਕਤੀ ਗ੍ਰਿਫ਼ਤਾਰ

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸ.ਏ.ਐਸ.ਨਗਰ, 12 ਜੁਲਾਈ 2021
ਸ੍ਰੀ ਸਤਿੰਦਰ ਸਿੰਘ ਐਸ.ਐਸ.ਪੀ. ਨੇ ਪ੍ਰੈਸ ਨੋਟ ਜ਼ਰੀਏ ਖੁਲਾਸਾ ਕੀਤਾ ਹੈ ਕਿ 11-07-2021 ਨੂੰ ਥਾਣਾ ਢਕੋਲੀ ਦੀ ਪੁਲਿਸ ਪਾਰਟੀ ਨੂੰ ਇੱਕ ਮੁਖਬਰ ਤੋਂ ਫਲੈਟ ਨੰਬਰ 404, ਬਲਾਕ-ਐਚ, ਰਾਇਲ ਐਂਪਾਇਰ ਸੁਸਾਇਟੀ, ਰਾਹੁਲ ਅਰੋੜਾ ਉਰਫ਼ ਮੌਂਟੀ ਅਤੇ ਸੁਰਿੰਦਰ ਕੁਮਾਰ ਉਰਫ ਭਿੰਦਾ ਬਾਰੇ ਸੂਚਨਾ ਮਿਲੀ ਜੋ ਨਸ਼ਾ ਵੇਚਣ ਅਤੇ ਕ੍ਰਿਕਟ ਮੈਚਾਂ ਵਿੱਚ ਸੱਟੇਬਾਜ਼ੀ ਵਿੱਚ ਲੱਗੇ ਹੋਏ ਹਨ।
ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਛਾਪਾ ਮਾਰ ਕੇ 450 ਗ੍ਰਾਮ ਅਫੀਮ, 250 ਗ੍ਰਾਮ ਨਸ਼ੀਲਾ ਪਾਊਡਰ, 03 ਚਾਰਜਰਾਂ ਸਮੇਤ 04 ਲੈਪਟਾਪ ਬਰਾਮਦ ਕੀਤੇ, ਜਿਨ੍ਹਾਂ ਵਿਚੋਂ 01 ਲੈਪਟਾਪ ਲੈਨੋਵੋ ਬ੍ਰਾਂਡ, 02 ਕੋਡਲ ਅਤੇ 01 ਐਚ ਪੀ ਦਾ ਸੀ ਅਤੇ ਇਸ ਦੇ ਨਾਲ ਹੀ, 04 ਚਾਰਜਰਾਂ ਸਮੇਤ ਆਈਟੀਐਲ ਦੇ 11 ਮੋਬਾਈਲ, 01 ਮੋਬਾਈਲ ਰੈਡ- ਐਮਆਈ, 01 ਮੋਬਾਈਲ ਵੀਵੋ ਅਤੇ ਇੱਕ ਐਕਸਟੈਂਸ਼ਨ ਬੋਰਡ ਬਰਾਮਦ ਕੀਤਾ।
ਇਸ ਸਬੰਧੀ ਮੁਕੱਦਮਾ ਨੰ: 74 ਮਿਤੀ 11-07-2021 ਨੂੰ ਐਨਡੀਪੀਐਸ ਐਕਟ ਦੀ ਧਾਰਾ 18, 21-61-85 , ਗੈਂਬਲਿੰਗ ਐਕਟ ਦੀ ਧਾਰਾ 13-ਏ, -3-67 ਤਹਿਤ ਥਾਣਾ ਢਕੋਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀ ਦਾ 14-07-2021 ਤੱਕ ਪੁਲਿਸ ਰਿਮਾਂਡ 14-07-2021 ਲਿਆ ਗਿਆ। ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਤੋਂ ਹੋਰ ਬਰਾਮਦੀ ਅਤੇ ਮਹੱਤਵਪੂਰਨ ਖੁਲਾਸੇ ਦੀ ਉਮੀਦ ਕੀਤੀ ਜਾਂਦੀ ਹੈ।
ਦੋਸ਼ੀ ਅਤੇ ਬਰਾਮਦੀ ਵੇਰਵਿਆਂ ਵਿੱਚ ਸ਼ਾਮਲ ਹਨ:
1. ਰਾਜੇਸ਼ ਕੁਮਾਰ ਉਰਫ ਕਾਲਾ ਪੁੱਤਰ ਸਵਰਗਵਾਸੀ ਮੁਕੰਦ ਲਾਲ ਵਾਸੀ ਨਾਗਪਾਲ ਨਗਰੀ ਗਲੀ ਨੰ. 9 ਵਾਰਡ 03 ਮਲੋਟ ਥਾਣਾ ਸਦਰ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਹੁਣ ਵਾਸੀ ਕਿਰਾਏਦਾਰ ਫਲੈਟ ਨੰਬਰ 404 ਬਲਾਕ-ਐਚ, ਰਾਇਲ ਐਂਪਾਇਰ ਸੁਸਾਇਟੀ, ਉਮਰ 48 ਸਾਲ – ਉਸ ਤੋਂ 100 ਗ੍ਰਾਮ ਅਫੀਮ, 250 ਗ੍ਰਾਮ ਨਸ਼ੀਲੇ ਪਾਊਡਰ ਬਰਾਮਦ ਕੀਤਾ ਗਿਆ।
2. ਸੁਰਿੰਦਰ ਕੁਮਾਰ ਉਰਫ ਭਿੰਦਾ ਪੁੱਤਰ ਬਾਬੂ ਰਾਮ ਵਾਸੀ ਨਾਗਪਾਲ ਨਗਰੀ ਗਲੀ ਨੰ. 9 ਵਾਰਡ 03 ਮਲੋਟ ਥਾਣਾ ਸਦਰ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਹੁਣ ਵਾਸੀ ਕਿਰਾਏਦਾਰ ਫਲੈਟ ਨੰਬਰ 404 ਬਲਾਕ-ਐਚ, ਰਾਇਲ ਐਂਪਾਇਰ ਸੁਸਾਇਟੀ, ਉਮਰ -49 ਸਾਲ ਤੋਂ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ ।
3. ਰਾਹੁਲ ਅਰੋੜਾ ਉਰਫ ਮੌਂਟੀ ਪੁੱਤਰ ਅਸ਼ਵਨੀ ਵਾਸੀ ਨਾਗਪਾਲ ਨਗਰੀ ਗਲੀ ਨੰ. 9 ਵਾਰਡ 03 ਮਲੋਟ ਥਾਣਾ ਸਦਰ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਹੁਣ ਵਾਸੀ ਕਿਰਾਏਦਾਰ ਫਲੈਟ ਨੰਬਰ 404 ਬਲਾਕ-ਐਚ, ਰਾਇਲ ਐਂਪਾਇਰ ਸੁਸਾਇਟੀ, ਉਮਰ-32 ਤੋਂ 150 ਗ੍ਰਾਮ ਅਫੀਮ, 03 ਚਾਰਜਰਾਂ ਸਮੇਤ 04 ਲੈਪਟਾਪ, 11 ਮੋਬਾਈਲ ਆਈ.ਟੀ.ਈ.ਐਲ. ਅਤੇ ਇਕ ਐਕਸਟੈਂਸ਼ਨ ਬੋਰਡ ਬਰਾਮਦ ਕੀਤਾ ਗਿਆ।

 

Spread the love