ਫਾਜ਼ਿਲਕਾ 6 ਅਗਸਤ 2021
ਖੇਤੀਬਾੜੀ ਵਿਭਾਗ ਤੋਂ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਆਤਮਾ ਸਕੀਮ ਦੀ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਦੇ ਹੁਕਮਾ ਅਨੁਸਾਰ ਅਬੋਹਰ ਬਲਾਕ ਦੇ ਪਿੱਡ ਵਿਰਆਮ ਖੇੜਾ ਦੀ ਸਹਿਕਾਰੀ ਸਭਾ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਨਰਮੇ ਅਤੇ ਝੋਨੇ ਦੀ ਕਾਸ਼ਤ ਅਤੇ ਸਹਾਇਕ ਧੰਦਿਆ ਬਾਰੇ ਇਸ ਕੈਂਪ ਵਿੱਚ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਕਿਸਾਨ ਸਿਖਲਾਈ ਕੈਂਪ ਦੀ ਸ਼ੁਰੂਆਤ ਡਾ. ਨਗੀਨ ਕੁਮਾਰ ਨੇ ਮਿੱਟੀ-ਪਾਣੀ ਪਰਖ ਕਰਾਉਣ ਦੀ ਮਹੱਤਤਾ ਅਤੇ ਸੋਇਲ ਹੈਲਥ ਕਾਰਡ ਸਕੀਮ ਬਾਰੇ ਕਿਸਾਨਾਂ ਨੂੰ ਜਾਣੂ ਕਰਾਇਆ।ਇਸ ਕੈਂਪ ਵਿੱਚ ਸਾਊਣੀ ਦੀ ਫਸਲਾਂ ਨਰਮਾ, ਝੋਨਾ, ਗੁਆਰਾ ਆਦਿ ਫਸਲਾਂ ਨੂੰ ਕੀੜੇ ਮਕੌੜੇ ਅਤੇ ਬੀਮਾਰੀਆਂ ਤੋਂ ਬਚਾਉਣ ਬਾਰੇ ਖੇਤੀਬਾੜੀ ਵਿਕਾਸ ਅਫਸਰ ਡਾ. ਵਿਜੈ ਸਿੰਘ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪਿੰਡ ਫਸਲੀ ਵਿਭਿਨਤਾ ਤੇ ਵਨਸੂਵਨਤਾ ਵਿੱਚ ਪੰਜਾਬ ਦੇ ਮੋਹਰੀ ਪਿੰਡਾਂ ਵਿੱਚੋ ਆਉਂਦੇ ਹਨ।
ਇਸ ਦੌਰਾਨ ਆਤਮਾ ਸਕੀਮ ਦੀ ਖੇਤੀ ਦੇ ਨਾਲ-ਨਾਲ ਕਿਸਾਨ ਬੀਬੀਆਂ ਅਤੇ ਕਿਸਾਨ ਵੀਰਾਂ ਨੂੰ ਲਘੂ ਉਦਯੋਗ ਲਗਾ ਕੇ ਆਪ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਸਹਾਇਕ ਧੰਦੇ ਅਪਣਾਉਣ ਵੱਲ ਜ਼ੋਰ ਦਿੱਤਾ ਗਿਆ ਤਾਂ ਜ਼ੋ ਕਿਸਾਨੀ ਨੂੰ ਲਾਹੇਵੰਦ ਬਣਾਇਆ ਜਾ ਸਕੇ।ਇਸ ਬਾਰੇ ਡਾ. ਕੁਲਦੀਪ ਕੁਮਾਰ ਬੀ.ਟੀ.ਐਮ ਬਲਾਕ ਅਬੋਹਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ।