ਫਾਜ਼ਿਲਕਾ, 13 ਅਗਸਤ,2021
ਸੁੱਕਰਵਾਰ ਨੂੰ ਇੱਥੋਂ ਦੇ ਖੇਡ ਸਟੇਡੀਅਮ ਵਿਖੇ ਅਜਾਦੀ ਦਿਵਸ ਮੌਕੇ ਹੋਣ ਵਾਲੇ ਜ਼ਿਲਾ ਪੱਧਰੀ ਸਮਾਗਮ ਦੀ ਫੁੱਲ ਡ੍ਰੈਸ ਰਿਹਰਸਲ ਹੋਈ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਉਨਾਂ ਨਾਲ ਜ਼ਿਲੇ ਦੇ ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਵੀ ਹਾਜਰ ਸਨ।
ਤਿਰੰਗ ਲਹਿਰਾਉਣ ਤੋਂ ਬਾਅਦ ਉਨਾਂ ਨੇ ਪ੍ਰੇਡ ਦਾ ਨੀਰਿਖਣ ਕੀਤਾ। ਪ੍ਰੇਡ ਦੀ ਅਗਵਾਈ ਡੀਐਸਪੀ ਫਤਿਹ ਸਿੰਘ ਬਰਾੜ ਨੇ ਕੀਤੀ ਜਦ ਕਿ ਪੁਲਿਸ, ਮਹਿਲਾ ਪੁਲਿਸ, ਹੋਮਗਾਰਡ ਅਤੇ ਐਨਸੀਸੀ ਦੀਆਂ ਟੁਕੜੀਆਂ ਦੀ ਅਗਵਾਈ ਕ੍ਰਮਵਾਰ ਐਸ.ਆਈ. ਸੰਜੀਵ ਕੁਮਾਰ, ਦਵਿੰਦਰ ਕੁਮਾਰ, ਬਿਮਲਾ ਕੌਰ, ਬਖਸ਼ੀਸ ਸਿੰਘ ਤੇ ਅਕਾਸ਼ਦੀਪ ਨੇ ਕੀਤੀ। ਫੌਜ ਦੇ ਬੈਂਡ ਨੇ ਹਵਲਦਾਰ ਸ਼ਿਸਪਾਲ ਦੀ ਅਗਵਾਈ ਵਿਚ ਸ਼ਿਰਕਤ ਕੀਤੀ। ਬਾਅਦ ਵਿਚ ਮਾਰਚ ਪਾਸਟ ਹੋਇਆ।
ਇਸ ਮੌਕੇ ਏ.ਡੀ.ਸੀ. ਵਿਕਾਸ ਸ੍ਰੀ ਸਾਗਰ ਸੇਤੀਆ, ਐਸ.ਪੀ. ਸ: ਮਨਵਿੰਦਰ ਸਿੰਘ, ਸ੍ਰੀਮਤੀ ਅਵਨੀਤ ਸਿੱਧੂ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। ਇਸ ਵਾਰ ਕੋਵਿਡ ਪ੍ਰੋਟੋਕਾਲ ਕਾਰਨ ਸਭਿਆਚਾਰਕ ਪ੍ਰੋਗਰਾਮ ਨਹੀਂ ਹੋਵੇਗਾ।