ਤਹਿਸੀਲਦਾਰ ਨੇ ਕੀਤਾ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ
ਬਰਨਾਲਾ, 14 ਅਗਸਤ 2021
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿ਼ਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀ ਖ਼ੁਸ਼ੀ ਵਿਚ ਘਰ-ਘਰ ਜਾ ਕੇ ਸਨਮਾਨਿਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਬਰਨਾਲਾ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਫਰੀਡਮ ਫ਼ਾਇਟਰ ਸ਼੍ਰੀ ਸੇਸ਼ਮਨੀ, ਸ਼੍ਰੀ ਰਤਨ ਚੰਦ ਮਕੜਾ, ਸ਼੍ਰੀ ਸੁਰਾਜ ਦੇਵ ਜੋਸ਼ੀ, ਸ਼੍ਰੀ ਰਾਮ ਸਿੰਘ ਫਰੀਡਮ, ਸ਼੍ਰੀ ਹਰਚੰਦ ਫਰੀਡਮ, ਸ਼੍ਰੀ ਫੁੱਮਣ ਸਿੰਘ, ਸ਼੍ਰੀ ਮਨਜੀਤ ਸਿੰਘ ਭੱਠਲ, ਸ਼੍ਰੀ ਝੰਡਾ ਸਿੰਘ, ਸ਼੍ਰੀ ਗੁਰਦਿਆਲ ਸਿੰਘ ਕੈਰੇ ਦੇ ਵਾਰਸਾਂ ਸਮੇਤ ਕਰੀਬ 70 ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਇਸ ਤਹਿਤ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਆਜ਼ਾਦੀ ਦੇ ਨਾਲ ਸਬੰਧਿਤ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਸਨਮਾਨ ਚਿੰਨ ਅਤੇ ਲੱਡੂਆਂ ਦੇ ਡੱਬਾ ਦੇ ਕੇ ਸਨਮਾਨਿਤ ਕੀਤਾ ਗਿਆ।
ਬਰਨਾਲਾ ਪ੍ਰਸ਼ਾਸ਼ਨ ਤਰਫ਼ੋਂ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ ਵੱਲੋਂ ਖੁਦ ਆਜ਼ਾਦੀ ਘੁਲਾਟੀਆਂ ਦੇ ਘਰਾਂ ਵਿਖੇ ਪਹੁੰਚ ਕੇ ਸਨਮਾਨ ਕੀਤਾ ਗਿਆ ।
ਫੋਟੋ ਕੈਪਸ਼ਨ 1. ਸ਼੍ਰੀ ਸੇਸ਼ਮਨੀ ਫਰੀਡਮ ਫ਼ਾਇਟਰ ਦੇ ਵਾਰਸਾਂ ਦਾ ਸਨਮਾਨ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
2. ਸ਼੍ਰੀ ਰਤਨ ਚੰਦ ਮਕੜਾ ਫਰੀਡਮ ਫ਼ਾਈਟਰ ਦੇ ਵਾਰਸ ਦਾ ਸਨਮਾਨ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
3. ਸ਼੍ਰੀ ਸੁਰਾਜ ਦੇਵ ਜੋਸ਼ੀ ਫਰੀਡਮ ਫਾਈਟਰ ਦੇ ਵਾਰਸ ਦਾ ਸਨਮਾਨ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
4. ਸ਼੍ਰੀ ਰਾਮ ਸਿੰਘ ਫਰੀਡਮ ਫਾਈਟਰ ਦੇ ਵਾਰਸਾ ਦਾ ਸਨਮਾਨ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
5. ਸ਼੍ਰੀ ਹਰਚੰਦ ਫਰੀਡਮ ਫਾਈਟਰ ਦੇ ਵਾਰਸਾਂ ਦਾ ਸਨਮਾਨ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
6. ਸ਼੍ਰੀ ਫੁੱਮਣ ਸਿੰਘ ਫਰੀਡਮ ਫਾਇਟਰ ਦੇ ਵਾਰਸ ਨੂੰ ਸਨਮਾਨਤ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
7. ਸ਼੍ਰੀ ਮਨਜੀਤ ਸਿੰਘ ਭੱਠਲ ਫਰੀਡਮ ਫਾਇਟਰ ਦੇ ਵਾਰਸਾਂ ਦਾ ਸਨਮਾਨ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
8. ਸ਼੍ਰੀ ਝੰਡਾ ਸਿੰਘ ਫਰੀਡਮ ਫਾਇਟਰ ਦੇ ਵਾਰਸ ਨੂੰ ਸਨਮਾਨਤ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।
9. ਸ਼੍ਰੀ ਗੁਰਦਿਆਲ ਸਿੰਘ ਕੈਰੇ ਦੇ ਵਾਰਸਾਂ ਨੂੰ ਸਨਮਾਨਤ ਕਰਦੇ ਹੋਏ ਸ਼੍ਰੀ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ।