ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਪੰਜਾਬ ਸਰਕਾਰ ਅਤੇ ਏ. ਆਈ. ਆਈ. ਅੱੈਮ. ਐੱਸ.

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਠਿੰਡਾ ਵੱਲੋਂ ਕਰਵਾਇਆ ਜਾਵੇਗਾ ਰੈਸਪੀਰੇਟਰੀ ਥੈਰੀਪਿਸਟ ਦਾ ਫਰੀ ਕੋਰਸ
ਤਰਨ ਤਾਰਨ, 21 ਅਗਸਤ  2021
ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੀ. ਐੱਸ. ਡੀ. ਐੱਮ. ਵੱਲੋਂ ਗਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਪੰਜਾਬ ਸਰਕਾਰ ਅਤੇ ਏ. ਆਈ. ਆਈ. ਐੱਮ. ਐੱਸ. ਬਠਿੰਡਾ ਵੱਲੋਂ ਰੈਸਪੀਰੇਟਰੀ ਥੈਰੀਪਸਿਟ ਦਾ ਕੋਰਸ ਕਰਵਾਇਆ ਜਾਣਾ ਹੈ।
ਉਹਨਾਂ ਦੱਸਿਆ ਕਿ ਇਸ ਕੋਰਸ ਨੂੰ ਕਰਨ ਵਾਲੇ ਵਿਦਿਆਰਥੀ ਦਾ ਰਹਿਣ ਸਹਿਣ, ਖਾਣ-ਪੀਣ ਅਤੇ ਪੜ੍ਹਾਈ ਸਭ ਫਰੀ ਹੋਵੇਗੀ। ਇਸ ਕੋਰਸ ਨੂੰ ਕਰਨ ਲਈ ਬੀ. ਐਸ. ਸੀ. ਨਰਸਿੰਗ 60% ਨਾਲ ਪਾਸ ਹੋਵੇ ਜਾ ਜੀ.ਐਨ. ਐਮ. 60% ਨਾਲ ਪਾਸ ਤੇ ਦੋ ਸਾਲ ਦਾ ਤਜਰਬਾ (ਸਰਕਾਰੀ ਜਾ ਪ੍ਰਾਈਵੇਟ ਹਸਪਤਾਲ) ਹੋਣਾ ਲਾਜ਼ਮੀ ਹੈ।ਇਹ ਕੋਰਸ ਤਿੰਨ ਮਹੀਨੇ ਦਾ ਹੋਵੇਗਾ।
ਉਹਨਾਂ ਕਿਹਾ ਕਿ ਇਸ ਕੋਰਸ ਵਿੱਚ ਰਜਿਸਟਰ ਹੋਣ ਲਈ ‘ਤੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਪਿੱਦੀ, ਰੋਜਗਾਰ ਅਤੇ ਕਾਰੋਬਾਰ ਮਿਸ਼ਨ, ਕਮਰਾ ਨੰਬਰ 115 ਏ, ਪਹਿਲੀ ਮੰਜਿਲ ਵਿਖੇ ਜਿਲ੍ਹਾ ਮੁਖੀ ਪੀ. ਐੱਸ. ਡੀ. ਐੱਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ।

Spread the love