ਫਾਜ਼ਿਲਕਾ 25 ਅਗਸਤ 2021
ਅੱਜ ਡੀ. ਵਾਰਮਿੰਗ ਡੇ ਤੇ ਸਕੂਲਾਂ ਨੂੰ ਉੇਚੇਰੇ ਤੌਰ ਤੇ ਚੈੱਕ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸੀਨੀਅਰ ਮੈਡੀਕਲ ਅਫਸਰ ਇੰ: ਸੀ.ਐਚ.ਸੀ. ਡੱਬਵਾਲਾ ਕਲਾਂ ਡਾ. ਕਰਮਜੀਤ ਸਿੰਘ ਐਮ.ਡੀ ਨੇ ਭਾਗ ਲਿਆ।
ਇਸ ਹੈਲਥ ਟੀਮ ਦੁਆਰਾ ਸਰਕਰੀ ਪ੍ਰਾਇਮਰੀ ਸਕੂਲ ਡੱਬਵਾਲਾ ਕਲਾਂ ਵਿੱਚ 190 ਬੱਚਿਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਬਵਾਲਾ ਕਲਾਂ ਦੇ 550 ਬੱਚਿਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਰਨੀਵਾਲਾ ਵਿੱਚ 1005 ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਵੰਡੀਆ ਗਈਆ ਅਤੇ ਬੱਚਿਆਂ ਨੂੰ ਇਨ੍ਹਾ ਗੋਲੀਆਂ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਅਤੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਤੇ ਸ੍ਰੀਮਤੀ ਸਤਵੰਤ ਕੌਰ ਮਲਟੀਪਰਪਜ ਹੈਲਥ ਸੁਪਰਵਾਇਜਰ, ਸਟਾਫ ਨਰਸ ਸੀਨਮ, ਸਟਾਫ ਨਰਸ ਕਿਰਨਾ, ਮਲਟੀਪਰਪਜ ਹੈਲਥ ਵਰਕਰ ਫੀਮੇਲ ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਸੀਮਾ ਰਾਣੀ, ਸ੍ਰੀਮਤੀ ਛਿੰਦਰਪਾਲ ਕੌਰ, ਸ੍ਰੀ ਧਰਮਵੀਰ ਅਕਾਊਂਟੈਂਟ, ਸ੍ਰੀ ਦਿਨੇਸ਼ ਸ਼ਰਮਾ ਵੀ ਹਾਜ਼ਰ ਸਨ।