ਸਿਵਲ ਹਸਪਤਾਲ ਵਿਚ ਲੱਗੀ ਬਲੱਡ ਪ੍ਰੈਸ਼ਰ ਚੈਕ ਕਰਨ ਲਈ ਵਿਸ਼ੇਸ਼ ਮਸ਼ੀਨ: ਸਿਵਲ ਸਰਜਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

30 ਸਾਲ ਤੋਂ ਵੱਧ ਉਮਰ ਦੇ ਹਰ ਮਰੀਜ਼ ਦਾ ਬਲੱਡ ਪ੍ਰੈਸ਼ਰ ਚੈਕ ਕਰਨਾ ਬੇਹੱਦ ਜ਼ਰੂਰੀ
ਬਰਨਾਲਾ, 26 ਅਗਸਤ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਆਮ ਲੋਕਾਂ ਦੀ ਸਿਹਤ ਸਹੂਲਤਾਂ ਪ੍ਰਤੀ ਸਮੇਂ ਸਮੇਂ ’ਤੇ ਲੋੜੀਂਦੇ ਕਦਮ ਉਠਾਏ ਜਾਂਦੇ ਰਹਿੰਦੇ ਹਨ। ਇਸੇ ਕੜੀ ਤਹਿਤ ਹਰ ਇਕ ਮਰੀਜ਼ ਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਲਈ ਅਤਿ ਆਧੁਨਿਕ ਮਸ਼ੀਨ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਈ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਬਾਂਹ ਇਸ ਮਸ਼ੀਨ ਵਿੱਚ ਪਾਉੁਦਾ ਹੈ ਤਾਂ ਇਹ ਮਸ਼ੀਨ ਇਕ ਸਲਿੱਪ ਰਾਹੀਂ ਬਲੱਡ ਪ੍ਰੈਸ਼ਰ ਸਬੰਧੀ ਪੂਰੀ ਜਾਣਕਾਰੀ ਦਿੰਦੀ ਹੈ। ਡਾ. ਔਲਖ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਇਕ ਸਾਈਲੈਂਟ ਕਿਲਰ ਹੈਠ ਇਸ ਲਈ ਉਨਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਹਦਾਇਤ ਕੀਤੀ ਗਈ ਹੈ ਕਿ ਜੋ ਵੀ 30 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਇਲਾਜ ਕਰਾਉਣ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ ਚੈੱਕ ਕੀਤਾ ਜਾਵੇ।
“ਆਰਮ ਇਨ ਆਟੋਮੈਟਿਕ ਬਲੱਡ ਪ੍ਰੈਸ਼ਰ ਮਾਨੀਟਰ” ਮਸ਼ੀਨ ਦੇ ਆਉਣ ਨਾਲ ਹਰ ਇਕ ਮਰੀਜ਼ ਦਾ ਬਲੱਡ ਪ੍ਰੈਸ਼ਰ ਨਾਲ ਦੀ ਨਾਲ ਪਤਾ ਲੱਗ ਸਕੇਗਾ। ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਨਵਜੋਤ ਪਾਲ ਭੁੱਲਰ ਨੇ ਕਿਹਾ ਕਿ ਹਰ ਇਕ ਮਰੀਜ਼ ਦਾ ਬਲੱਡ ਪ੍ਰੈਸ਼ਰ ਚੈੱਕ ਹੋਣਾ ਸਿਹਤ ਸੇਵਾਵਾਂ ਦੀ ਬਿਹਤਰੀ ਵੱਲ ਵੱਧਦਾ ਚੰਗਾ ਕਦਮ ਹੈ।
ਇਸ ਮੌਕੇ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ, ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ, ਹਰਜੀਤ ਸਿੰਘ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ, ਡਾ ਬੀਦੀਸਾ ਦਾਸ, ਮਨਪ੍ਰੀਤ ਕੌਰ ਐਸ.ਟੀ.ਐਸ., ਅਰਸ਼ਦੀਪ ਆਦਿ ਹਾਜ਼ਰ ਸਨ।

Spread the love