ਹੁਣ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਕੈਂਟ ਵਿਖੇ ਹੋਵੇਗੀ ਸਾਂਝੀ ਪ੍ਰਵੇਸ਼ ਪ੍ਰੀਖਿਆ : ਕਰਨਲ ਸੌਰਭ ਚਰਨ
ਫਿਰੋਜ਼ਪੁਰ, 9 ਜਨਵਰੀ 2023
ਅਗਨੀਵੀਰ ਭਰਤੀ ਰੈਲੀ ਲਈ 15 ਜਨਵਰੀ 2023 ਨੂੰ ਫਿਰੋਜ਼ਪੁਰ ਛਾਉਣੀ ਵਿਖੇ ਹੋਣ ਵਾਲੀ ਸਾਂਝੀ ਪ੍ਰਵੇਸ਼ ਪ੍ਰੀਖਿਆ ਦੇ ਸਥਾਨ ਨੂੰ ਬਦਲ ਕੇ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਛਾਉਣੀ ਕੀਤਾ ਗਿਆ ਹੈ। ਇਹ ਜਾਣਕਾਰੀ ਡਾਇਰੈਕਟਰ ਭਰਤੀ ਕਰਨਲ ਸੌਰਭ ਚਰਨ ਨੇ ਦਿੱਤੀ।
ਹੋਰ ਪੜ੍ਹੋ – ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਅਗਨੀਵੀਰ ਭਰਤੀ ਰੈਲੀ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਹੁਣ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਦੀ ਬਜਾਏ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਲਈ ਜਾਵੇਗੀ। ਪ੍ਰੀਖਿਆ ਲਈ ਐਂਟਰੀ 15 ਜਨਵਰੀ 2023 ਨੂੰ ਸਵੇਰੇ 5:00 ਵਜੇ ਚੁੰਗੀ ਨੰਬਰ 8 ਦੇ ਅਗਲੇ ਆਰਮੀ ਗੇਟ ਤੋਂ ਹੋਵੇਗੀ।