![SAURABH RAJ SAURABH RAJ](https://newsmakhani.com/wp-content/uploads/2022/01/SAURABH-RAJ.jpg)
ਬਰਨਾਲਾ, 18 ਜਨਵਰੀ 2022
ਵਿਧਾਨ ਸਭਾ ਚੋਣਾਂ 2022 ਦੌਰਾਨ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਈ.ਵੀ.ਐਮਜ਼ ਅਤੇ ਵੀਵੀਪੈਟਸ ਦੀ ਪਹਿਲੀ ਰੈਂਡੇਮਾਈਜੇਸ਼ਨ ਅੱਜ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਹੋਰ ਪੜ੍ਹੋ :-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟਜ਼ ਹੋਏ ‘ਆਪ’ ਵਿੱਚ ਸ਼ਾਮਲ
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 558 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਲਕਿਆਂ ਲਈ ਚੋਣ ਬੂਥਾਂ ਤੋਂ ਇਲਾਵਾ 20 ਪ੍ਰਤੀਸ਼ਤ ਈ ਵੀ ਐਮਜ਼ ਅਤੇ 30 ਫ਼ੀਸਦੀ ਵੀ ਵੀ ਪੈਟ ਰਾਖਵੇਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਮਸ਼ੀਨਾਂ ਦੀ ਹਲਕਾਵਾਰ ਵੰਡ ਕਰ ਦਿੱਤੀ ਗਈ ਅਤੇ ਦੂਸਰੀ ਤੇ ਅੰਤਿਮ ਰੈਂਡੇਮਾਈਜ਼ੇਸ਼ਨ ਬਾਅਦ ਇਨ੍ਹਾਂ ਦੀ ਚੋਣ ਬੂਥਵਾਰ ਵੰਡ ਰਿਟਰਨਿੰਗ ਅਫ਼ਸਰ ਪੱਧਰ ’ਤੇ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਦੌਰਾਨ ਸਮੂਹ ਰਾਜਨੀਤਕ ਪਾਰਟੀਆਂ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਮਿਤੀ ’ਚ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਤਬਦੀਲੀ ਬਾਰੇ ਵੀ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਚੋਣਾਂ ਲਈ ਨੋਟੀਫ਼ਿਕੇਸ਼ਨ 25 ਜਨਵਰੀ, 2022 ਨੂੰ ਜਾਰੀ ਹੋਵੇਗਾ ਜਦਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫ਼ਰਵਰੀ, 2022 ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 2 ਫ਼ਰਵਰੀ, 2022 ਨੂੰ ਹੋਵੇਗੀ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 4 ਫ਼ਰਵਰੀ 2022 ਨਿਸ਼ਚਿਤ ਕੀਤੀ ਗਈ ਹੈ ਜਦਕਿ ਮਤਦਾਨ 20 ਫ਼ਰਵਰੀ, 2022 ਨੂੰ ਹੋਵੇਗਾ।
ਇਸ ਮੌਕੇ ਰਿਟਰਨਿੰਗ ਅਫ਼ਸਰ ਬਰਨਾਲਾ ਵਰਜੀਤ ਵਾਲੀਆ, ਰਿਟਰਨਿੰਗ ਅਫਸਰ ਤਪਾ ਸਿਮਰਪ੍ਰੀਤ ਕੌਰ, ਰਿਟਰਨਿੰਗ ਅਫ਼ਸਰ ਮਹਿਲ ਕਲਾਂ ਅਮਿਤ ਬੈਂਬੀ, ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।