ਡੇਂਗੂ ਦੀ ਰੋਕਥਾਮ ਲਈ  ਅਰਨੀਵਾਲਾ  ਵਿੱਚ ਕੀਤੀਆ ਗਈਆਂ  ਐਟੀਲਾਰਵਾ ਗਤੀਵਿਧੀਆ

HH
ਸਿਵਲ ਸਰਜਨ ਫਾਜਿਲਕਾ ਡਾ ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਿਭਾਗ ਵਲੋ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਡੇਗੂ ਦੀ ਰੋਕਥਾਮ ਲਈ ਜਿਲਾ ਮਹਾਮਾਰੀ ਅਫਸਰ ਡਾ ਅਮਿਤ ਗੁਗਲਾਨੀ ਦੀ ਅਗਵਾਈ ਵਿੱਚ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਐਟੀਲਾਰਵਾ ਗਤੀਵਿਧੀਆ ਕੀਤੀਆ ਗਈਆ ਹਨ।

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫ਼ਾਜ਼ਿਲਕਾ 22 ਸਤੰਬਰ  2021

ਸਿਵਲ ਸਰਜਨ ਫਾਜਿਲਕਾ ਡਾ ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਿਭਾਗ ਵਲੋ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਡੇਗੂ ਦੀ ਰੋਕਥਾਮ ਲਈ ਜਿਲਾ ਮਹਾਮਾਰੀ ਅਫਸਰ ਡਾ ਅਮਿਤ ਗੁਗਲਾਨੀ ਦੀ ਅਗਵਾਈ ਵਿੱਚ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਐਟੀਲਾਰਵਾ ਗਤੀਵਿਧੀਆ ਕੀਤੀਆ ਗਈਆ ਹਨ।

ਗਤੀਵਿਧੀਆਂ ਦੀ ਲੜੀ   ਤਹਿਤ ਅੱਜ ਸਿਹਤ ਵਿਭਾਗ ਤੋਂ   ਕਰਮਚਾਰੀ ਰਾਜਾ ਅਤੇ  ਸੰਦੀਪ ਨੇ ਬਜਾਰ ਵਿੱਚ ਕੂਲਰ,ਗਮਲੇ,ਟੈਕੀਆਂ ਅਤੇ ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਪੰਫਲੇਟ ਵੰਡ ਕੇ ਡੇਂਗੂ ਦੇ ਲੱਛਣਾਂ ਅਤੇ ਬਚਾਵਾਂ ਬਾਰੇ  ਜਾਗਰੂਕ ਕੀਤਾ।ਉਹਨਾ ਦੱਸਿਆ ਕੋਈ ਵੀ ਲੱਛਣ   ਬੁਖਾਰ ਆਦਿ ਹੋਵੇ ਤਾਂ ਜਲਦੀ ਤੋ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਸ ਦੀ ਜਾਂਚ ਕਰਵਾਈ ਜਾਵੇ ।

ਉਨਾ  ਨਗਰ ਵਾਸੀਆ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਦੇ ਵਿੱਚ ਮੋਜੂਦ ਕੂਲਰ,ਗਮਲੇ,ਟੈਕੀਆਂ ਵਿਚੋ ਹਫਤੇ ਵਿੱਚ ਇੱਕ ਵਾਰ ਪਾਣੀ ਕੱਢ ਕੇ ਸੁੱਕਾ ਦਿਤਾ ਜਾਵੇ ਅਤੇ ਬਰਸਾਤ ਦਾ ਪਾਣੀ ਘਰਾਂ ਦੀਆ ਛੱਤਾ ਅਤੇ ਆਸ ਪਾਸ ਨਾ ਖੜਾ ਹੋਣ ਦਿਤਾ ਜਾਵੇ, ਤਾਂ ਜੋ ਮੱਛਰ ਪੈਦਾ ਨਾ ਹੋ ਸਕਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਵਿਭਾਗ ਦਾ ਸਹਿਯੋਗ ਕੀਤਾ ਜਾਵੇ।

Spread the love