ਗੁਰਦਾਸਪੁਰ ,14 ਅਕਤੂਬਰ
ਮਾਨਯੋਗ ਜਸਟਿਸ ਉਦੋ ਉਮੇਸ਼ ਲਲਿਤ , ਨਾਲਸਾ , ਨਵੀ ਦਿੱਲੀ , ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਜੇ ਤਿਵਾਰੀ ਜਸਟਿਸ , ਪੰਜਾਬ ਅਤੇ ਹਰਿਆਣਾ ਹਾਈ ਕੋਰਟ , ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅਤੇ ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸਨ ਜੱਜ-ਕਮ- ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਵੱਲੋਂ ਭਾਰਤ ਦੇ 75 ਵੇਂ ਅਜਾਦੀ ਦਿਹਾੜੇ ਦੇ ਮੌਕੇ ਤੇ ‘‘PAN India Awareness and Outreach Programme-AzADI Ka Amrit Mahotsav’’ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਹੋਰ ਪੜ੍ਹੋ :-ਜਿਲ੍ਹਾ ਅੰਮ੍ਰਿਤਸਰ ਦੇ ਸਾਰੇ 9 ਬਲਾਕਾਂ ਵਿੱਚ ਰਾਸਟਰੀ ਯੁਵਾ ਵਲੰਟੀਅਰਾਂ ਦੁਆਰਾ ਯੂਥ ਕਲੱਬ ਵਿਕਾਸ ਮੁਹਿੰਮ ਦਾ ਆਯੋਜਨ ਕਰ ਰਹੀ ਹੈ
ਮੈਡਮ ਨਵਦੀਪ ਕੌਰ ਗਿੱਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੇ ਸਬੰਧੀ ਪਿੰਡਾਂ ਵਿੱਚ ਜਾਗਰੂਕਤਾ ਕਰਨ ਲਈ ਪੈਨਲ ਐਡਵੋਕੇਟਸ ਅਤੇ ਪੀ.ਐਲ.ਵੀਜ਼ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਇਹਨਾਂ ਪੈਨਲ ਐਡਵੋਕੇਟਸ ਅਤੇ ਪੀ.ਐਲ.ਵੀਜ਼ ਦੀਆਂ 16 ਟੀਮਾਂ ਦੁਆਰਾ 146 ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਗਏ । ਇਹਨਾਂ ਪਿੰਡਾਂ ਵਿੱਚ 3257 ਲੋਕਾਂ ਦੁਆਰਾ ਸੈਮੀਨਾਰ ਲਗਾਏ ਗਏ ਅਤੇ ਲੋਕਾਂ ਨੂੰ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਬਾਰੇ ਅਤੇ ਲੀਗਲ ਏਡ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਮੁਫ਼ਤ ਸਹਾਇਤਾ ਦੇ ਹੱਕਦਾਰ ਕੋਣ ਹਨ , ਮੁਫ਼ਤ ਸਹਾਇਤਾ ਵਿੱਚ ਕੀ ਮਿਲਦਾ ਹੈ।
ਇਸ ਤੋਂ ਇਲਾਵਾ ਦਫ਼ਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਰਾਮ ਲੀਲਾ ਗਰਾਉਂਡ ਵਿੱਚ 03 ਹੈਲਪ ਡੈਸਕ ਲਗਾਏ ਗਏ । ਇਹ ਹੈਲਪ ਡੈਸਕ ਸ੍ਰੀ ਨਾਗਰ ਮੱਲ , ਜੂਨੀਅਰ ਅਸਿਸਟੈਂਟ ਦੁਆਰਾ ਲਗਾਏ ਗਏ । ਇਸ ਹੈਲਪ ਵਿੱਚ ਉਹਨਾਂ ਵੱਲੋਂ ਮੁਫ਼ਤ ਕਾਨੂੰਨੀ ਸਹਾਇਤ ਦੀਆਂ ਸਕੀਮਾਂ ਦੇ ਪੰਫਲੈਟ ਵੰਡੇ ਗਏ ਅਤੇ 260 ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਤੋਂ ਇਲਾਵਾ ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੀਆਂ ਹਦਾਇਤ ਨਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਸ਼ਾ ਵਰਕਰਜ਼ ਦੁਆਰਾ 300 ਪਿੰਡਾਂ ਵਿੱਚ Door to Door Campaign ਲਗਾਈ ਗਈ ਅਤੇ 1510 ਘਰਾਂ ਵਿੱਚ ਜਾ ਕੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤ ਬਾਰੇ ਜਾਣਕਾਰੀ ਦਿੱਤੀ ਗਈ ।