ਤਰਨ ਤਾਰਨ 12 ਮਈ 2022
ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਅਧੀਨ, ਮਾਤਾ ਗੰਗਾ ਗਰਲਜ਼ ਕਾਲਜ ਦੇ ਐਨ.ਐੱਸ.ਐੱਸ.ਯੂਨਿਟ ਵੱਲੋ ਲੈਕਚਰ ਕਰਵਾਇਆ ਗਿਆ । ਇਸ ਦੇ ਅੰਤਰਗਤ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾ. ਨੇਹਾ ਅਰੋੜਾ ਵੱਲੋਂ ਵਿਦਿਆਰਥਣਾਂ ਨੂੰ ਆਪਣੀ ਨਿੱਜੀ ਸਫ਼ਾਈ ਦੀ ਮਹੱਤਤਾ ਬਾਰੇ ਅਤੇ ਸਹੀ ਢੰਗ ਨਾਲ ਬਜ਼ਾਰ ਵਿੱਚ ਮਿਲਦੀਆਂ ਚੀਜ਼ਾਂ ਦੀ ਵਰਤੋ ਬਾਰੇ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਵਿਦਿਆਰਥਣਾ ਵੱਲੋਂ ਉਨ੍ਹਾਂ ਦੀ ਮੁਸ਼ਕਿਲਾਂ ਵੀ ਸੁਣੀਆ ਗਈਆਂ ਅਤੇ ਉਨ੍ਹਾਂ ਦੇ ਉਪਾਅ ਲਈ ਬਜ਼ਾਰ ਵਿੱਚ ਮਿਲਦੀਆਂ ਚੀਜ਼ਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ । ਕਾਲਜ ਦੇ ਪਿ੍ਰੰਸੀਪਲ ਮੈਡਮ ਇੰਦੂ ਬਾਲਾ ਵੱਲੋਂ ਇਸ ਸਫ਼ਲਤਾਪੂਰਵਕ ਉਪਰਾਲੇ ਦੀ ਯੂਨਿਟ ਨੂੰ ਵਧਾਈ ਦਿੱਤੀ ਗਈ । ਇਸ ਦੌਰਾਨ ਕਾਲਜ ਦਾ ਬਾਕੀ ਟਿੰਚਿੰਗ ਅਤੇ ਨਾਨ ਟੀਚਿੰਗ ਵਿਭਾਗ ਵੀ ਮੋਜੂਦ ਰਿਹਾ ।