1 ਜਨਵਰੀ 2022 ਨੂੰ ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਹੋ ਰਹੀ ਹੈ ,ਉਹ ਆਪਣੀ ਵੋਟ ਬਣਵਾ ਸਕਦੇ ਹਨ : ਈਸ਼ਾ ਕਾਲੀਆ
ਹੋਰ ਪੜ੍ਹੋ :-ਸੂਬੇ ਦੀ ਤਰੱਕੀ ਵਿੱਚ ਸਹਿਕਾਰਤਾ ਲਹਿਰ ਦਾ ਵਡਮੁੱਲਾ ਯੋਗਦਾਨ : ਸੰਤੋਖ ਸਿੰਘ ਚੌਧਰੀ
ਇਹ ਫਾਰਮ ਮਿਤੀ 30.11.2021 ਤੱਕ ਭਰੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਕੈਂਪ ਮਿਤੀ 20.11.2021 ਅਤੇ 21.11.2021 ਲਗਾਏ ਜਾਣੇ ਹਨ। ਇਹਨਾਂ ਮਿਤੀਆਂ ਨੂੰ ਬੀ.ਐਲ.ਓ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਇਹ ਫਾਰਮ ਪ੍ਰਾਪਤ ਕਰਨਗੇ ।ਨੌਜਵਾਨ ਵੋਟਰਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਜੇਕਰ 01.01.2022 ਨੂੰ ਉਹਨਾਂ ਦੀ ਉਮਰ 18 ਸਾਲ ਹੋ ਰਹੀ ਹੈ, ਪਰ ਹੁਣ ਤੱਕ ਵੋਟ ਨਹੀਂ ਬਣੀ ਹੈ, ਤਾਂ ਉਹ ਬੀ.ਐਲ.ਓ ਕੋਲ ਫਾਰਮ ਜਮਾਂ ਕਰਵਉਣ ਜਾਂ online NVSP.in ਅਤੇ Voterhelpline App ਤੇ ਫਾਰਮ ਨੰ.6 ਜਰੂਰ ਭਰਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ. 1950 ਤੇ ਸਪੰਰਕ ਕੀਤਾ ਜਾ ਸਕਦੇ ਹੈ। ਇਸ ਮੌਕੇ ਉਹਨਾਂ ਵਲੋਂ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰਾਂ ਨੂੰ ਹਰ ਸਭੰਵ ਸਹੁੱਲਤ ਮੁਹੱਈਆ ਕਰਵਾਉਣ।