ਜ਼ਿਲਾ ਬਰਨਾਲਾ ’ਚ ਸ਼ਾਮ 5 ਵਜੇ ਤੱਕ 68.03 ਫੀਸਦੀ ਮਤਦਾਨ

General photo Mehal Kalan
ਜ਼ਿਲਾ ਬਰਨਾਲਾ ’ਚ ਸ਼ਾਮ 5 ਵਜੇ ਤੱਕ 68.03 ਫੀਸਦੀ ਮਤਦਾਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪੰਜਾਬ ਵਿਧਾਨ ਸਭਾ ਚੋਣਾਂ
ਵਿਧਾਨ ਸਭਾ ਹਲਕਾ ਭਦੌੜ ’ਚ 71.30 ਫੀਸਦੀ, ਬਰਨਾਲਾ ’ਚ 66 ਫੀਸਦੀ ਤੇ ਮਹਿਲ ਕਲਾਂ ’ਚ 67.13 ਫੀਸਦੀ ਮਤਦਾਨ

ਬਰਨਾਲਾ, 20 ਫਰਵਰੀ 2022

ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ 102 ਭਦੌੜ, 103 ਬਰਨਾਲਾ ਤੇ 104 ਮਹਿਲ ਕਲਾਂ ’ਚ ਵੋਟਾਂ ਲਈ ਚੋਣ ਪ੍ਰਕਿਰਿਆ ਸ਼ਾਂਤੀਪੂਰਬਕ ਜਾਰੀ ਹੈ ਅਤੇ ਸ਼ਾਮ 5 ਵਜੇ ਤੱਕ ਜ਼ਿਲੇ ’ਚ ਪੋਲਿੰਗ 68.03 ਫੀਸਦ ਰਹੀ। ਵੋਟਰਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਨੈਤਿਕ ਵਰਤੋਂ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ।

ਹੋਰ ਪੜ੍ਹੋ :-ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾ ਅਮਨ ਅਮਾਨ ਨਾਲ ਨੇਪਰੇ ਚੜ੍ਹੀਆ –ਜ਼ਿਲ੍ਹਾ ਚੋਣ ਅਫ਼ਸਰ

ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਵਿਧਾਨ ਸਭਾ ਹਲਕਾ 102 ਭਦੌੜ ’ਚ 71.30 ਫੀਸਦੀ, 103 ਬਰਨਾਲਾ ’ਚ 66 ਫੀਸਦੀ ਤੇ 104 ਮਹਿਲ ਕਲਾਂ ’ਚ 67.13 ਫੀਸਦੀ ਮਤਦਾਨ ਹੋਇਆ। ਦੱਸਣਯੋਗ ਹੈ ਕਿ ਵੋਟਿੰਗ ਦਾ ਸਮਾਂ ਸ਼ਾਮ 6 ਵਜੇ ਤੱਕ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਬਰਨਾਲਾ ਵਿਚ 500659 ਵੋਟਰ ਰਜਿਸਟਰਡ ਹਨ, ਇਨਾਂ ਵਿਚੋਂ ਪੁਰਸ਼ ਵੋਟਰ 264653, ਮਹਿਲਾ ਵੋਟਰ 235988 ਤੇ ਹੋਰ ਵੋਟਰ 18 ਹਨ। ਇਸ ਤੋਂ ਇਲਾਵਾ ਸਰਵਿਸ ਵੋਟਰ 2475 ਹਨ। ਵਿਧਾਨ ਸਭਾ ਹਲਕਾ ਭਦੌੜ ’ਚ ਵੋਟਰ 157809 ਹਨ। ਵਿਧਾਨ ਸਭਾ ਹਲਕਾ ਬਰਨਾਲਾ ’ਚ ਵੋਟਰ 182502 ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਵੋਟਰ 160348 ਹਨ। ਸ਼ਾਮ 5 ਵਜੇ ਤੱਕ 68.03 ਫੀਸਦ ਵੋਟਰਾਂ ਨੇ ਮਤਦਾਨ ਕੀਤਾ।

ਜ਼ਿਲਾ ਚੋਣ ਅਫਸਰ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ

ਇਸ ਮੌਕੇ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਅਤੇ ਜ਼ਿਲਾ ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ ਵੱਲੋਂ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ ਅਤੇ ਚੋਣ ਪ੍ਰਕਿਰਿਆ ਤੇ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਰਿਟਰਨਿੰਗ ਅਫਸਰ ਬਰਨਾਲਾ ਸ੍ਰੀ ਵਰਜੀਤ ਵਾਲੀਆ, ਰਿਟਰਨਿੰਗ ਅਫਸਰ ਭਦੌੜ ਸ੍ਰੀਮਤੀ ਸਿਮਰਪ੍ਰੀਤ ਕੌਰ ਤੇ ਰਿਟਰਨਿੰਗ ਅਫਸਰ ਮਹਿਲ ਕਲਾਂ ਸ੍ਰੀ ਅਮਿਤ ਬੈਂਬੀ ਵੱਲੋਂ ਵੀ ਆਪਣੇ ਆਪਣੇ ਵਿਧਾਨ ਸਭਾ ਹਲਕਿਆਂ ਵਿਚ ਸ਼ਾਂਤਮਈ ਚੋਣ ਪ੍ਰਕਿਰਿਆ ਯਕੀਨੀ ਬਣਾਈ ਗਈ।
Spread the love