ਪਿੰਡ ਪੱਧਰ ਤੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਵਾਂਗੇ – ਗੋਲਡੀ ਮੁਸਾਫਰ

ਪਿੰਡ ਪੱਧਰ ਤੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਵਾਂਗੇ - ਗੋਲਡੀ ਮੁਸਾਫਰ
ਪਿੰਡ ਪੱਧਰ ਤੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਵਾਂਗੇ - ਗੋਲਡੀ ਮੁਸਾਫਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜਿਲਕਾ, ਅਬੋਹਰ 21 ਅਪ੍ਰੈਲ 2022

ਅਬੋਹਰ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਮੌਕੇ ਜੋ ਵਾਅਦੇ ਤੇ ਗਾਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ ਉਹ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।ਪਿੰਡ ਪੱਧਰ ਤੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲੱਬਧ ਲਾਜ਼ਮੀ ਤੌਰ ਤੇ ਕਰਵਾਈਆਂ ਜਾਣਗੀਆਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ  ਨੇ ਪਿੰਡ ਬਹਾਵਵਾਲਾ ਦੇ ਸੀ ਐਚ ਸੀ ਦਾ ਨਿਰੀਖਣ ਕਰਨ ਮੌਕੇ ਕੀਤਾ।

ਹੋਰ ਪੜ੍ਹੋ :-ਕਣਕ ਵੇਚਣ ਵਾਲੇ ਕਿਸਾਨਾਂ ਨੂੰ 528 ਕਰੋੜ ਦੀ ਹੋਈ ਅਦਾਇਗੀ

ਉਨ੍ਹਾਂ ਕਿਹਾ ਕਿ ਬੱਲੂਆਣਾ ਹਲਕੇ ਦੇ ਲੋਕਾਂ ਨੂੰ ਹਲਕੇ ਵਿੱਚ ਬਣੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਤੋਂ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ ਤੇ ਉਨ੍ਹਾਂ ਨੂੰ ਅਬੋਹਰ ਜਾਣ ਦੀ ਲੋੜ ਨਹੀਂ ਪਵੇਗੀ।ਮੁਸਾਫਿਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਇਥੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ ਬੜੀ ਦੂਰੋਂ ਉਨ੍ਹਾਂ ਕਿਹਾ ਕਿ ਬੱਲੂਆਣਾ ਹਲਕੇ ਵਿੱਚ ਜਿੰਨੇ ਵੀ ਸਿਹਤ ਕੇਂਦਰ ਬਣੇ ਹੋਏ ਹਨ ਸਾਰੇ ਥਾਵਾਂ ਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਯਕੀਨੀ ਤੌਰ ਤੇ ਕਰਵਾਈਆਂ ਜਾਣਗੀਆਂ।

ਇਸ ਮੌਕੇ ਤੇ ਐਸ ਐਮ ਓ ਡਾ ਗਗਨਦੀਪ ਸਿੰਘ ਨੇ ਸਰਕਾਰੀ ਹਸਪਤਾਲ ਵਿੱਚ  ਰਹਿੰਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਬਾਰੇ ਵੀ ਵਿਧਾਇਕ ਨੂੰ ਦੱਸਿਆ  ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਨਰਸਿੰਗ ਸਟਾਫ ਦੇ ਨਾਲ ਨਾਲ  ਐਂਬੂਲੈਂਸ ਤੇ ਹੋਰ ਸੁਵਿਧਾਵਾਂ ਦੀ ਵੀ ਲੋੜ ਹੈ  ਇਸ ਮੌਕੇ ਤੇ ਡਾਕਟਰ ਸੁਬੀਨਇੰਦਰ ਕੌਰ   ਉਪਕਾਰ ਸਿੰਘ ਜਾਖੜ ਕਿੱਲਿਆਂਵਾਲੀ ਸੁਖਰਾਜ ਸਿੰਘ ਬਰਾੜ ਮਨੋਜ ਗੋਦਾਰਾ ਕੁਲਵਿੰਦਰ ਸਿੰਘ ਮਾਨ  ਲਖਵਿੰਦਰ ਸਿੰਘ ਲੱਖਾ  ਅਮਰੀਕ ਸਿੰਘ ਖਾਲਸਾ ਤੇ ਹੋਰ ਆਗੂ ਵੀ ਹਾਜ਼ਰ ਸਨ ਡਾਕਟਰ ਸਾਹਿਬ ਉਸ ਦੇ ਪਿੰਡ ਬਹਾਵਵਾਲਾ ਵਿੱਚ ਬਣੇ ਸੀਐੱਚਸੀ ਦਾ ਨਿਰੀਖਣ ਕਰਦੇ ਹੋਏ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਐਸਐਮਓ ਡਾ ਗਗਨਦੀਪ ਸਿੰਘ ਤੇ ਹੋਰ