ਵੇਰਕਾ ਦੇ ਆਰ ਓ ਬੀ ਅਤੇ ਤਿੰਨ ਪੁੱਲਾਂ ਲਈ ਐਨ ਓ ਸੀ ਦੇਣ ਤੇ ਕੀਤਾ ਧੰਨਵਾਦ
ਅੰਮ੍ਰਿਤਸਰ, 13 ਨਵੰਬਰ 2021
ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਜਲੰਧਰ ਪਹੁੰਚ ਕੇ ਫੌਜ ਦੇ ਕੋਰ ਕਮਾਡਰਾਂ ਨਾਲ ਗੱਲਬਾਤ ਕਰਕੇ ਜਿੱਥੇ ਵੇਰਕਾ ਦੇ ਰੇਲਵੇ ਓਵਰ ਬਿ੍ਰਜ ਅਤੇ ਤਿੰਨ ਸਰਹੱਦੀ ਪਿੰਡਾਂ ਧਨੋਆ, ਮਾਹਵਾ ਤੇ ਕੱਕੜ ਲਈ ਐਨ ਓ ਸੀ ਦੇਣ ਉਤੇ ਉਨਾਂ ਦਾ ਧੰਨਵਾਦ ਕੀਤਾ ਉਥੇ ਸਰਹੱਦੀ ਖੇਤਰ ਵਿਚ ਬਣੇ 13 ਪੁੱਲਾਂ ਨੂੰ ਚੌੜਾ ਕਰਨ ਲਈ ‘ਇਤਰਾਜ਼ ਨਹੀਂ’ ਦੇ ਸਰਟੀਫਿਕੇਟਾਂ ਦੀ ਮੰਗ ਫੌਜ ਦੇ ਕਮਾਡਰਾਂ ਕੋਲੋਂ ਕੀਤੀ। ਜਲੰਧਰ ਵਿਖੇ ਜਨਰਲ ਸ੍ਰੀ ਮੈਣੀ ਅਤੇ ਸ੍ਰੀ ਬੰਸੀ ਕੁਨੱਪਾ ਨਾਲ ਕੀਤੀ ਗੱਲਬਾਤ ਵਿਚ ਸ. ਔਜਲਾ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਲਾਂਘੇ ਦੇਣ ਲਈ 10 ਪੁੱਲ ਚੌੜੇ ਕਰਨ ਦੀ ਵਕਾਲਤ ਕਰਦੇ ਕਿਹਾ ਕਿ ਇਹ ਪੁੱਲ ਬਨਾਉਣ ਲਈ ਮੰਡੀ ਬੋਰਡ ਵੱਲੋਂ ਟੈਂਡਰ ਲਗਾ ਦਿੱਤੇ ਗਏ ਹਨ, ਪਰ ਫੌਜ ਵੱਲੋਂ ਇਤਰਾਜ਼ ਨਹੀਂ ਦਾ ਸਰਟੀਫਿਕੇਟ ਨਾ ਮਿਲਣ ਕਾਰਨ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ। ਸ. ਔਜਲਾ ਨੇ ਚੱਕ ਅੱਲਾ ਬਖਸ਼, ਧਾਰੀਵਾਲ, ਉਧੜ, ਧਨੋਆ ਖੁਰਦ, ਨੇਸ਼ਟਾ, ਗੱਲੂਵਾਲ, ਭਰੋਭਾਲ, ਭਿੰਡੀ ਸੈਦਾ, ਮੰਝ, ਭੱਗੂਪੁਰ ਦੇ ਪੁੱਲ ਵੀ ਚੌੜੇ ਕਰਨ ਦੀ ਤਰੁੰਤ ਲੋੜ ਹੈ।
ਹੋਰ ਪੜ੍ਹੋ :-ਵੋਟਰ ਸਾਖਰਤਾ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰਾਂ ਦੇ ਕੋਵਿਡ ਤੋਂ ਬਚਾਓ ਲਈ ਜਾਗਰੂਕਤਾ ਲਈ ਤੁਰੀ ਜ਼ਿਲ੍ਹਾ ਸਵੀਪ ਟੀਮ
ਉਨਾਂ ਕਿਹਾ ਕਿ ਮੈਂ ਰੱਖਿਆ ਮੰਤਰੀ ਕੋਲ ਪਹਿਲਾਂ ਵੀ ਇਹ ਮੁੱਦਾ ਬੜੀ ਵਾਰ ਉਠਾਇਆ ਹੈ ਅਤੇ ਉਨਾਂ ਭਰੋਸਾ ਦਿੱਤਾ ਹੈ ਕਿ ਇਨਾਂ ਪੁੱਲਾਂ ਦੀ ਐਨ ਓ ਸੀ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ. ਔਜਲਾ ਨੇ ਅੰਮ੍ਰਿਤਸਰ ਸ਼ਹਿਰ ਵਿਚ ਕਿਲਾ ਗੋਬਿੰਦਗੜ ਨੇੜੇ ਬਣਨ ਵਾਲੀ ਸੜਕ ਜੋ ਕਿ ਝਬਾਲ ਰੋਡ ਨੂੰ ਸਿੱਧਾ ਸੰਪਰਕ ਬਣਾ ਸਕਦੀ ਹੈ, ਲਈ ਵੀ ਐਨ ਓ ਸੀ ਜਾਰੀ ਕਰਨ ਦੀ ਮੰਗ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਈ ਕੀਤੀ।
ਗੱਲਬਾਤ ਮਗਰੋਂ ਸ. ਔਜਲਾ ਨੇ ਦੱਸਿਆ ਕਿ ਦੋਵਾਂ ਜਰਨੈਲਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਰਿਪੋਰਟ ਲੈ ਕੇ ਜਾਂ ਖ਼ੁਦ ਮੌਕਾ ਵੇਖ ਕੇ ਇੰਨਾਂ ਪੁੱਲਾਂ ਲਈ ਜ਼ਰੂਰੀ ਸਰਟੀਫਿਕੇਟ ਜਾਰੀ ਕਰਨਗੇ।
ਕੈਪਸ਼ਨ
ਕੋਰ ਕਮਾਂਡਰ ਸ੍ਰੀ ਬੰਸੀ ਕੋਨੱਪਾ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ।