ਸਟੇਡੀਅਮ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ `ਤੇ ਰੱਖਣ ਨਾਲ ਫਾਜ਼ਿਲਕਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਹੋਈ ਪੂਰੀ-ਨਰਿੰਦਰ ਪਾਲ ਸਿੰਘ ਸਵਨਾ
ਲੋਕਾਂ ਅੰਦਰ ਦੇਸ਼ ਭਗਤੀ ਦੀ ਜਯੋਤੀ ਜਗਾਉਣ ਦੇ ਮੰਤਵ ਤਹਿਤ ਕੱਢਿਆ ਗਿਆ ਕੈਂਡਲ ਮਾਰਚ-ਡਿਪਟੀ ਕਮਿਸ਼ਨਰ
ਫਾਜ਼ਿਲਕਾ, 28 ਸਤੰਬਰ :-
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਏ ਆਜਮ ਸ. ਭਗਤ ਸਿੰਘ ਦੇ ਜਨਮ ਦਿਵਸ `ਤੇ ਮੌਕੇ `ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਨਾ ਉਸ ਮਹਾਨ ਸ਼ਖਸੀਅਤ ਨੂੰ ਸਚੇ ਦਿਲੋਂ ਯਾਦ ਕਰਨਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫ਼ਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕੱਢੇ ਗਏ ਕੈਂਡਲ ਮਾਰਚ ਦੌਰਾਨ ਕੀਤਾ।
ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਬਹੁਮੰਤਵੀ ਖੇਡ ਸਟੇਡੀਅਮ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ `ਤੇ ਰੱਖਣ ਨਾਲ ਫ਼ਾਜ਼ਿਲਕਾ ਜ਼ਿਲ੍ਹਾ ਵਾਸੀਆਂ ਦੀ ਮੰਗ ਨੂੰ ਬੂਰ ਪਿਆ ਹੈ ਜੋ ਕਿ ਫਾਜ਼ਿਲਕਾ ਵਾਸੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ।ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ `ਤੇ ਹਲਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਤੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਸਤੇ `ਤੇ ਚਲਣ ਦੀ ਅਪੀਲ ਕੀਤੀ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਫਾਜ਼ਿਲਕਾ ਸ਼ਹਿਰ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਜ਼ਿਲ੍ਹਾ ਰੈਡ ਕਰਾਸ ਦਫਤਰ ਤੋਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਤਕ ਕੱਢਿਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੈਂਡਲ ਮਾਰਚ ਕੱਢਣ ਦਾ ਮਕਸਦ ਲੋਕਾਂ ਅੰਦਰ ਦੇਸ਼ ਭਗਤੀ ਦੀ ਜਯੌਤੀ ਜਗਾਉਣਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੀਆਂ ਉਘੀਆਂ ਸ਼ਖਸੀਅਤਾਂ ਵੱਲੋਂ ਦੇਸ਼ ਨੂੰ ਆਜਾਦੀ ਦਿਵਾਉਣ ਵਿਚ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਛੋਟੀ ਜਿਹੀ ਉਮਰੇ ਦੇਸ਼ ਪ੍ਰਤੀ ਇੰਨਾ ਪਿਆਰ ਰੱਖਣ ਵਾਲੇ ਯੋਧੇ ਕਦੇ ਕਦੇ ਹੀ ਜਨਮ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਉਜਾਗਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੋਜਵਾਨਾਂ ਲਈ ਪ੍ਰੇਰਣਾ ਸਰੋਤ ਵਜੋਂ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਹਰ ਕਿਸੇ ਨੂੰ ਅਪਣਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅੰਦਰ ਦੇਸ਼ ਲਈ ਕੁਝ ਕਰ ਵਿਖਾਉਣ ਦੇ ਜਜਬੇ ਕਰਕੇ ਹੀ ਅਸੀਂ ਆਜਾਦ ਫਿਜਾ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਹਰ ਇਕ ਨੌਜਵਾਨ ਨੂੰ ਭਗਤ ਸਿੰਘ ਬਣਨ ਦੀ ਲੋੜ ਹੈ, ਇਸ ਲਈ ਦੇਸ਼ ਨੂੰ ਤਰੱਕੀ ਦੀ ਲੀਹਾਂ `ਤੇ ਲਿਜਾਉਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ, ਪ੍ਰਧਾਨ ਟਰੱਕ ਯੁਨੀਅਨ ਸ. ਮਨਜੋਤ ਖੇੜਾ, ਨਗਰ ਕੌਂਸਲ ਤੋਂ ਸ੍ਰੀ ਨਰੇਸ਼ ਖੇੜਾ, ਸ੍ਰੀ ਜਗਦੀਪ ਕੁਮਾਰ, ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ, ਸ੍ਰੀ ਇਨਕਲਾਬ, ਸ੍ਰੀ ਸੰਜੀਵ ਮਾਰਸ਼ਲ, ਮਾਰਸ਼ਲ ਅਕੈਡਮੀ, ਸਰਵ ਸਮਾਜ ਸਰਵ ਕਲਿਆਣ ਸੰਸਥਾ, ਸ਼ਹੀਦ ਭਗਤ ਸਿੰਘ ਯੂਥ ਕਲਬ ਦੇ ਟੀਮ ਮੈਂਬਰ, ਆਜ਼ਾਦ ਹਿੰਦ ਪੈਡਲਰ ਕਲੱਬ ਤੋਂ ਸਸ਼ੀ ਕਾਂਤ ਗੁਪਤਾ, ਸੀਨੀਅਰ ਮੈਂਬਰ ਵਰਿੰਦਰ ਸਰਮਾ, ਰਾਮਕਿਸ਼ਨ ਰਿਟਾ. ਤਹਿਸੀਲਦਾਰ, ਅਰਪਿਤ ਸੇਤੀਆ, ਸਿਮਲਜੀਤ ਸਿੰਘ, ਰਾਜੀਵ ਸਰਮਾ, ਅਸਵਨੀ ਕੁਮਾਰ, ਸੰਦੀਪ ਸਰਮਾ, ਅਮਿਤ ਮੱਕੜ ਸਮੇਤ ਕਲੱਬ ਦੇ ਮੈਂਬਰ, ਨਰੇਸ਼ ਖੇੜਾ, ਜਗਦੀਪ ਕੁਮਾਰ ਅਤੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।