ਫਾਜ਼ਿਲਕਾ, 22 ਅਕਤੂਬਰ 2021
ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵਿਸ਼ੇਸ਼ ਦੀ ਅਦਾਲਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਵਿਚ ਦੋ ਦੋਸ਼ੀਆਂ ਨੂੰ 12 ਸਾਲ ਦੀ ਜ਼ੇਲ੍ਹ ਅਤੇ 1 ਲੱਖ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ।
ਹੋਰ ਪੜ੍ਹੋ :-ਡਾ. ਜਸਵੰਤ ਰਾਏ ਨੇ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵਜੋਂ ਚਾਰਜ ਸੰਭਾਲਿਆ
ਇਹ ਸਜਾ ਕੇਸ ਨੰ 88 ਮਿਤੀ 29.05.2018, ਜ਼ੋ ਕਿ ਐਫ.ਆਈ. ਆਰ. ਨੰ 15 ਮਿਤੀ 03.03.2018, ਅਧੀਨ ਧਾਰਾ 15 ਐਨ.ਡੀ.ਪੀ.ਐਸ ਐਕਟ, ਥਾਨਾ ਸਦਰ ਅਬੋਹਰ ਦੇ ਨਾਲ ਸਬੰਧਤ ਸੀ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੇ ਦੋਸ਼ੀ ਪਾਏ ਜਾਣ ਤੇ ਇਸ ਕੇਸ ਵਿੱਚ ਮੁਲਜਮ ਗੁਰਤੇਜ ਸਿੰਘ ਉਰਫ ਤੇਜੀ ਅਤੇ ਜਗਰਾਜ ਸਿੰਘ ਉਰਫ ਗਾਜਾ ਨੂੰ ਬਾਰਾਂ ਸਾਲ ਦੀ ਸਜਾ ਅਤੇ ਇੱਕ ਲੱਖ ਦਾ ਜੁਰਮਾਨਾ ਲਗਾਉਣ ਦਾ ਹੁਕਮ ਸੁਨਾਇਆ ਗਿਆ ਹੈ।