ਦੋਸ਼ੀ ਮੁਲਜ਼ਮ ‘ਤੇ ਕਾਰਵਾਈ ਕਰਦਿਆਂ ਮਾਮਲਾ ਦਰਜ਼ ਕਰਵਾਇਆ
ਭਵਿੱਖ ‘ਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ – ਡੀ.ਐਫ.ਐਸ.ਸੀ. ਹਰਵੀਨ ਕੌਰ ਤੇ ਸ਼ਿਫਾਲੀ ਚੋਪੜਾ
ਲੁਧਿਆਣਾ, 05 ਮਈ 2022
ਫੂਡ ਸਪਲਾਈ ਵਿਭਾਗ ਵੱਲੋਂ ਘਰੇਲੂ ਗੈਸ ਦੀ ਦੁਰਵਰਤੋਂ ਸੰਬੰਧੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੀ ਲਗਾਤਾਰਤਾ ਵਿੱਚ ਡੀ.ਐਫ.ਐਸ.ਸੀ. ਲੁਧਿਆਣਾ ਪੱਛਮੀ ਸ੍ਰੀਮਤੀ ਹਰਵੀਨ ਕੌਰ ਅਤੇ ਡੀ.ਐਫ.ਐਸ.ਸੀ. ਲੁਧਿਆਣਾ ਪੂਰਬੀ ਸ੍ਰੀਮਤੀ ਸ਼ਿਫਾਲੀ ਚੋਪੜਾ ਦੇ ਆਦੇਸ਼ਾਂ ‘ਤੇ ਗਠਿਤ ਟੀਮਾਂ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ।
ਹੋਰ ਪੜ੍ਹੋ :-ਨਗਰ ਨਿਗਮ ਚੋਣਾ ਲਈ ਆਮ ਆਦਮੀ ਪਾਰਟੀ ਨੇ ਖਿੱਚੀ ਤਿਆਰੀ
ਛਾਪੇਮਾਰੀ ਦੇ ਚੱਲਦਿਆਂ ਨਿਰੀਖਕ ਸ੍ਰੀ ਅਜੇ ਕੁਮਾਰ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਦੋ ਘਰੇਲੂ ਗੈਸ ਸਿਲੰਡਰ, ਗੈਸ ਭਰਨ ਵਾਲੀ ਪੰਪ ਮਸ਼ੀਨ, ਪਾਈਪ, ਦੋ ਬੰਸਰੀਆਂ ਆਦਿ ਬਰਾਮਦ ਕਰਦਿਆਂ ਦੋਸ਼ੀ ਮੁਲਜ਼ਮ ਖ਼ਿਲਾਫ਼ ਥਾਣਾ ਡਾਬਾ ਵਿਖੇ ਐਫ.ਆਈ.ਆਰ. ਨੰਬਰ 0047 ਦਰਜ ਕਰਵਾਈ ਗਈ।
ਇਸ ਤੋਂ ਇਲਾਵਾ ਹੋਰ ਟੀਮਾਂ ਵੱਲੋਂ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਰਵਾਈ ਕਰਦੇ ਹੋਏ 18 ਸਿਲੰਡਰ ਜ਼ਬਤ ਕੀਤੇ ਗਏ।
ਇਸ ਮੌਕੇ ਉਪਰੋਕਤ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਘਰੇਲੂ ਗੈਸ ਦੀ ਕਾਲਾਬਜਾਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਨ੍ਹਾਂ ਟੀਮਾਂ ਵਿੱਚ ਨਿਰੀਖਕ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮਨਿੰਦਰ ਖੁਰਾਣਾ, ਲਵਲੀਨ ਸਿੰਘ, ਹਰਸਿਮਰਨ ਸਿੰਘ, ਕੁਲਦੀਪ ਸਿੰਘ, ਜਤਿੰਦਰ ਕਪਿਲ, ਪਰਵਿੰਦਰ ਲੱਧੜ, ਰਾਹੁਲ ਕੌਸ਼ਲ ਤੇ ਹੋਰ ਸ਼ਾਮਲ ਸਨ।