ਵੈਕਸੀਨ ਦੀਆਂ ਦੋਨੋਂ ਡੋਜ਼ ਨਾ ਲਗਵਾਉਣ ਵਾਲੇ ਰਹਿ ਜਾਣਗੇ ਸਰਕਾਰੀ ਸੇਵਾਵਾਂ ਤੋਂ ਵਾਂਝੇ-ਡਿਪਟੀ ਕਮਿਸਨਰ

BABITA KALER
ਚਾਹ/ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਪਾਰਕਿੰਗ ਦੇ ਠੇਕੇ ਲਈ 29 ਮਾਰਚ 2022 ਨੂੰ ਤਹਿਸੀਲ ਦਫਤਰ ਜਲਾਲਾਬਾਦ ਵਿਖੇ ਹੋਵੇਗੀ ਬੋਲੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬੈਂਕਾਂ ਤੇ ਸਰਕਾਰੀ ਦਫ਼ਤਰਾਂ ਤੋਂ ਨਹੀਂ ਮਿਲਣਗੀਆਂ ਸਰਕਾਰੀ ਸੇਵਾਵਾਂ
ਫਾਜਿ਼ਲਕਾ, 22 ਜਨਵਰੀ 2022
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਇਕ ਵਾਰ ਫਿਰ ਜਿ਼ਲ੍ਹਾ ਵਾਸੀਆਂ ਨੂੰ ਕੋਵਿਡ ਦੀ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮਨੁੱਖਤਾ ਨੂੰ ਕਰੋਨਾ ਦੇ ਖਤਰੇ ਤੋਂ ਬਚਾਉਣ ਲਈ ਪ੍ਰਸ਼ਾਸਨ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ।
ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਲਿਖਿਆ ਜਾ ਰਿਹਾ ਹੈ ਕਿ ਉਹ ਕੋਵਿਡ ਦੀ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਬੈਂਕਾਂ ਵਿਚ ਨਾ ਆਉਣ ਦੇਣ ਅਤੇ ਇਸ ਤੋਂ ਬਿਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਵੀ ਸੇਵਾਵਾਂ ਲੈਣ ਲਈ ਵੈਕਸੀਨ ਲਗਵਾਉਣਾ ਲਾਜਮੀ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਦੇ ਵੀ ਵੈਕਸੀਨ ਨਹੀਂ ਲੱਗੀ ਉਹ ਤੁੰਰਤ ਪਹਿਲੀ ਡੋਜ਼ ਲਗਵਾਏ ਅਤੇ ਜਿਸ ਕਿਸੇ ਦੇ ਪਹਿਲੀ ਡੋਜ਼ ਲੱਗ ਚੁੱਕੀ ਹੈ ਉਹ ਮੈਡੀਕਲ ਮਾਹਰਾਂ ਵੱਲੋਂ ਦੂਜੀ ਡੋਜ਼ ਦੇ ਦਿੱਤੇ ਗਏ ਸਮੇਂ ਤੇ ਆਪਣੀ ਦੂਰੀ ਡੋਜ਼ ਲਗਵਾਏ ਤਾਂ ਜ਼ੋ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਣ ਵਾਲੀ ਸਖ਼ਤੀ ਦੌਰਾਨ ਲੋਕਾਂ ਨੂੰ ਕੋਈ ਮੁਸਕਿਲ ਨਾ ਝਲਣੀ ਪਵੇ।
ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਕੋਵਿਡ ਪਾਬੰਦੀਆਂ ਵਿਚ ਇਸ ਸ਼ਰਤ ਤੇ ਛੋਟ ਦਿੱਤੀ ਗਈ ਸੀ ਕਿ ਨਿੱਜੀ ਅਦਾਰਿਆਂ ਜਿਵੇਂ ਦੁਕਾਨਾਂ ਆਦਿ ਤੇ ਵੀ ਸੇਵਾ ਪ੍ਰਦਾਤਾ ਭਾਵ ਦੁਕਾਨਦਾਰ ਆਦਿ ਵੈਕਸੀਨ ਦੀਆਂ ਦੋਨੋ ਡੋਜਾਂ ਲਗਵਾ ਕੇ ਹੀ ਦੁਕਾਨਾਂ ਖੋਲਣਗੇ। ਉਨ੍ਹਾਂ ਨੇ ਕਿਹਾ ਕਿ ਉਡਣ ਦਸਤੇ ਬਣਾ ਕੇ ਪ੍ਰਾਈਵੇਟ ਅਦਾਰਿਆਂ ਵਿਚ ਵੀ ਜਾਂਚ ਕੀਤੀ ਜਾਵੇਗੀ ਅਤੇ ਜਿੰਨ੍ਹਾਂ ਸੇਵਾ ਪ੍ਰਦਾਤਾਵਾਂ ਜਾਂ ਦੁਕਾਨਦਾਰਾਂ ਨੇ ਕੋਵਿਡ ਦੀਆਂ ਦੋਨੋ ਡੋਜਾਂ ਨਾ ਲਗਵਾਈਆਂ ਹੋਈਆਂ ਉਨ੍ਹਾਂ ਦੇ ਅਦਾਰੇ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਦਾ ਪ੍ਰਬੰਧਨ ਕਾਨੂੰਨ ਦੀ ਧਾਰਾਵਾਂ ਨੂੰ ਸ਼ਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਵੈਕਸੀਨ ਨਾ ਲਗਵਾ ਕੇ ਪੂਰੇ ਸਮਾਜ ਨੂੰ ਖਤਰੇ ਵਿਚ ਪਾਉਣ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਦੀ ਵੈਕਸੀਨ ਉਪਲਬੱਧ ਹੈ ਅਤੇ ਹਰ ਰੋਜ਼ ਲਗਾਈ ਜਾਂਦੀ ਹੈ। ਇਸ ਲਈ ਜਿਲ੍ਹਾਂ ਵਾਸੀ ਬਿਨ੍ਹਾਂ ਦੇਰੀ ਕੋਵਿਡ ਦੀ ਵੈਕਸੀਨ ਲਗਵਾਉਣ।
ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਜਨਤਕ ਥਾਂਵਾਂ ਤੇ ਮਾਸਕ ਨਾ ਪਾਉਣ ਵਾਲਿਆਂ ਖਿਲਾਫ ਵੀ ਆਪਦਾ ਪ੍ਰਬੰਧਨ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਲਈ ਜਨਤਕ ਥਾਂਵਾਂ ਤੇ ਮਾਸਕ ਲਾਜਮੀ ਤੌਰ ਤੇ ਪਾਇਆ ਜਾਵੇ।
Spread the love