ਕੋਰੋਨਾ ਦੇ ਬਾਵਜੂਦ ਪੰਜਾਬੀਆਂ ਨੇ ਪੌਣੇ ਚਾਰ ਲੱਖ ਯੂਨਿਟ ਖੂਨਦਾਨ ਕੀਤਾ-ਸੋਨੀ

ਕੋਰੋਨਾ
ਕੋਰੋਨਾ ਦੇ ਬਾਵਜੂਦ ਪੰਜਾਬੀਆਂ ਨੇ ਪੌਣੇ ਚਾਰ ਲੱਖ ਯੂਨਿਟ ਖੂਨਦਾਨ ਕੀਤਾ-ਸੋਨੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਸਭ ਤੋਂ ਵੱਧ ਖੂਨ ਦਾਨ ਕਰਨ ਵਿਚੋਂ ਮੋਹਰੀ
ਖੂਨ ਦਾਨ ਵਿਚ ਯੋਗਦਾਨ ਪਾਉਣ ਵਾਲੀਆਂ ਸੁਸਾਇਟੀਆਂ ਤੇ ਦਾਨੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 11 ਅਕਤੂਬਰ 2021

ਵਿਸ਼ਵ ਖੂਨਦਾਨ ਦਿਵਸ ਮੌਕੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਥਾਨਕ ਮੈਡੀਕਲ ਕਾਲਜ ਵਿਚ ਮਨਾਏ ਗਏ ਰਾਜ ਪੱਧਰੀ ਦਿਹਾੜੇ ਉਤੇ ਬੋਲਦੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਦੇ ਬਾਵਜੂਦ ਪੰਜਾਬੀਆਂ ਨੇ ਪੌਣੇ ਚਾਰ ਲੱਖ ਯੂਨਿਟ ਖੂਨਦਾਨ ਦਿੱਤਾ ਹੈ। ਉਨਾਂ ਇਸ ਪ੍ਰਾਪਤੀ ਲਈ ਆਪਣੇ ਬਹਾਦਰ ਲੋਕਾਂਸਵੈ ਇਛੁੱਕ ਕੰਮ ਕਰਦੀਆਂ ਸੁਸਾਇਟੀਆਂ ਅਤੇ ਸਿਹਤ ਕਰਮੀਆਂ ਦੀ ਸ਼ਲਾਘਾ ਕਰਦੇ ਦਿਲੀ ਮੁਬਾਰਕਬਾਦ ਦਿੱਤੀ। ਉਨਾਂ ਦੱਸਿਆ ਕਿ ਇਸ ਵੇਲੇ  ਰਾਜ ਵਿੱਚ 141 ਲਾਈਸੈਂਸਡ ਬਲੱਡ ਸੈਂਟਰ ਹਨਜਿਨ੍ਹਾਂ ਵਿਚੋਂ 46 ਸਰਕਾਰੀ, 6 ਮਿਲਟਰੀ ਅਤੇ 89 ਪ੍ਰਾਈਵੇਟ ਹਸਪਤਾਲਾਂ ਅਤੇ ਸੰਸਥਾਂਵਾਂ ਦੁਆਰਾ ਚਲਾਏ ਜਾ ਰਹੇ ਹਨ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਦਰੁਸਤ ਜੀਵਨ ਜਿਉਣ ਤੇ ਦੂਸਰਿਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਖੂਨਦਾਨ ਕਰਦੇ ਰਹਿਣ। ਉਨਾਂ ਕਿਹਾ ਕਿ ਦਾਨ ਕੀਤੇ ਹੋਏ ਇਕ ਯੂਨਿਟ ਖੂਨ ਨਾਲ ਚਾਰ ਬਹੁਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।

ਹੋਰ ਪੜ੍ਹੋ :-ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਅਵਿਨਾਸ਼ ਰਾਏ ਖੰਨਾ ਦੀ ਕਿਤਾਬ ‘ਸਮਾਜਿਕ ਚਿੰਤਨ’ ਕੀਤੀ ਰਿਲੀਜ

ਸ੍ਰੀ ਸੋਨੀ ਨੇ ਇਸ ਮੌਕੇ ਖੂਨਦਾਨ ਵਿਚ ਯੋਗਦਾਨ ਪਾਉਣ ਵਾਲੇ ਹਸਪਤਾਲਾਂਸੁਸਾਇਟੀਆਂ ਤੇ ਵਿਅਕਤੀਆਂ ਨੂੰ ਸਨਾਨਿਤ ਕੀਤਾਜਿੰਨਾ ਨੇ ਪੰਜਾਬ ਭਰ ਵਿਚੋਂ ਸਭ ਤੋਂ ਖੂਨਦਾਨ ਵਿਚ ਯੋਗਦਾਨ ਪਾਇਆ ਹੈ।  ਸ੍ਰੀ  ਇਸ ਮੌਕੇ ਸ੍ਰੀ ਓ.ਪੀ. ਸੋਨੀ ਨੇ ਪੰਜਾਬ ਦੀਆਂ ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲੀਆਂ 21 ਸੰਸਥਾਵਾਂਜਿੰਨਾ ਨੇ ਪਿਛਲੇ ਸਾਲ 1000 ਤੋਂ ਵੱਧ ਬਲੱਡ ਯੂਨਿਟਾਂ ਦਾ ਪ੍ਰਬੰਧ ਕਰਕੇ ਵੱਖ-ਵੱਖ ਬਲੱਡ ਸੈਂਟਰਾਂ ਨੂੰ ਦਿੱਤਾ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 19 ਪੁਰਸ਼ ਖੂਨਦਾਨੀਆਂਜਿਨ੍ਹਾਂ ਨੇ 100 ਤੋਂ ਵੱਧ ਵਾਰ ਖੂਨਦਾਨ ਅਤੇ 18 ਮਹਿਲਾ ਖੂਨਦਾਨੀਆਂ ਜਿਨ੍ਹਾਂ ਨੇ 10 ਤੋਂ ਵੱਧ ਵਾਰ ਖੂਨਦਾਨ ਕੀਤਾ ਹੈ ਅਤੇ ਹੁਣ ਵੀ ਕਰ ਰਹੀਆਂ ਹਨਨੂੰ ਸਨਾਨਿਤ ਕੀਤਾ। ਸ੍ਰੀ ਓ.ਪੀ. ਸੋਨੀ ਨੇ ਅੱਜ ਜਿੰਨਾ 3 ਮੈਡੀਕਲ ਕਾਲਜ ਦੇ ਬਲੱਡ ਸੈਂਟਰਾਂ ਨੂੰ ਵੱਧ ਖੂਨਦਾਨ ਲਈ ਸਨਮਾਨਿਤ ਕੀਤਾਉਨਾ ਵਿਚ ਵਿੱਚ 2 ਮੈਡੀਕਲ ਕਾਲਜ ਅੰਮ੍ਰਿਤਸਰ ਦੇ ਹੀ ਹਨਇਕ ਹੈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਦੂਸਰਾ ਗੁਰੂ ਰਾਮ ਦਾਸ ਮੈਡੀਕਲ ਕਾਲਜ ਤੇ ਤੀਸਰਾ ਆਦੇਸ਼ ਕਾਲਜ ।

ਇਸ ਤੋਂ ਇਲਾਵਾ 3 ਸਰਕਾਰੀ ਬਲੱਡ ਸੈਂਟਰਾਂ,  ਫਗਵਾੜਾਬਟਾਲਾਗੁਰਦਾਸਪੁਰ ਅਤੇ 3 ਸਰਕਾਰੀ ਬਲੱਡ ਕੰਪੋਨੈਂਟ ਸੈਪਰੈਸ਼ਨ ਯੂਨਿਟਾਂ,  ਮਾਨਸਾਸੰਗਰੂਰਤਰਨਤਾਰਨ  ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਅਵੱਲ ਕੁੱਲ 5 ਪ੍ਰਾਈਵੇਟ ਬਲੱਡ ਕੰਪੋਨੈਂਟ ਸੈਪਰੈਸ਼ਨ ਯੂਨਿਟਾਂ ਵਿੱਚੋਂ ਪਲਸ ਹਸਪਤਾਲ ਤੇ ਕੇ.ਡੀ. ਹਸਪਤਾਲ ਅੰਮ੍ਰਿਤਸਰ ਲੁਧਿਆਣਾ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ,  ਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਪਟਿਆਲਾ ਦੇ ਲਾਈਫ ਲਾਈਨ ਬਲੱਡ ਸੈਂਟਰ ਨੂੰ ਸਨਮਾਨਿਤ ਕੀਤਾ ਹੈ।

ਦੱਸਣਯੋਗ ਹੈ ਕਿ ਪੰਜਾਬ ਵਿਚ ਪਿਛਲੇ ਸਾਲ ਲੁਧਿਆਣੇ ਦੀ ਸੰਸਥਾ ਭਾਈ ਘਨੰਈਆ ਜੀ ਮਿਸ਼ਨ ਸੋਸਾਇਟੀ ਨੇ 6211 ਬਲੱਡ ਯੂਨਿਟ ਇਕੱਠੇ ਕਰਕੇ ਵੱਖ ਵੱਖ ਬਲੱਡ ਸੈਂਟਰਾਂ ਨੂੰ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦੂਜੇ ਸਥਾਨ ਤੇ ਫਾਜਿਲਕਾ ਦੀ ਸ੍ਰੀ ਰਾਮ ਕਿ੍ਰਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਨੇ 4130 ਬਲੱਡ ਯੂਨਿਟ  ਇਕੱਠੇ ਕਰਕੇ ਵੱਖ ਵੱਖ ਬਲੱਡ ਸੈਂਟਰਾਂ ਨੂੰ ਦਿੱਤੇ ਹਨ। ਤੀਜੇ ਨੰਬਰ ਅੰਮ੍ਰਿਤਸਰ ਦੀ ਖਾਲਸਾ ਬਲੱਡ ਡੋਨੇਟ ਯੂਨਿਟੀ ਨੇ 3819 ਬਲੱਡ ਯੂਨਿਟ  ਇਕੱਠੇ ਕਰਕੇ ਵੱਖ ਵੱਖ ਬਲੱਡ ਸੈਂਟਰਾਂ ਨੂੰ ਦਿੱਤੇ ਹਨ। ਪੁਰਸ਼ ਖੂਨਦਾਨੀਆਂ ਵਿੱਚੋਂ  ਸ਼੍ਰੀ ਕਸ਼ਮੀਰਾ ਬੰਗਾ ਨਿਵਾਸੀ ਜਿਲ੍ਹਾ ਜਲੰਧਰ ਨੇ 174 ਵਾਰ ਖੂਨ ਦਾਨ ਕਰਕੇ ਪੰਜਾਬ ਭਰ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਤਿੰਦਰ ਸੋਨੀ ਨਿਵਾਸੀ ਜ਼ਿਲ੍ਹਾ ਜਲੰਧਰ ਨੇ 135 ਵਾਰ ਖੂਨ ਦਾਨ ਕਰਕੇ ਦੂਜਾ ਸਥਾਨ। ਸ਼੍ਰੀ ਸੁਰਿੰਦਰ ਗਰਗ ਜ਼ਿਲ੍ਹਾ ਬਠਿੰਡਾ ਨੇ 130 ਵਾਰ ਖੂਨ ਦਾਨ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਮਹਿਲਾ ਖੂਨਦਾਨੀਆਂ ਵਿੱਚੋਂ ਸ਼੍ਰੀਮਤੀ ਸ਼ੀਲਾ ਦੇਵੀ ਜ਼ਿਲ੍ਹਾ ਬਠਿੰਡਾ ਨੇ 63 ਵਾਰ ਖੂਨ ਦਾਨ ਕਰਕੇ ਪੰਜਾਬ ਭਰ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸ਼੍ਰੀਮਤੀ ਹਰਵਿੰਦਰ ਕੌਰ ਜ਼ਿਲ੍ਹਾ ਜਲੰਧਰ ਨੇ 58 ਵਾਰ ਖੂਨ ਦਾਨ ਕਰਕੇ ਦੂਜਾ ਸਥਾਨ ਕੀਤਾ । ਸ਼੍ਰੀਮਤੀ ਨੀਰਜਾ   ਜ਼ਿਲ੍ਹਾ  ਜਲੰਧਰ ਨੇ 50 ਵਾਰ ਖੂਨ ਦਾਨ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਡਾਇਰੈਕਟਰ ਸਿਹਤ ਸ੍ਰੀਮਤੀ ਆਦੇਸ਼ ਕੰਗ ਨੇ ਦੱਸਿਆ ਕਿ ਬਹੁਤ ਸਾਰੇ ਮਰੀਜਾਂ ਨੂੰ ਉਨ੍ਹਾਂ ਦੀ ਜਾਨ ਬਚਾਉਣ ਲਈ ਖੂਨ ਚੜਾਉਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਖੂਨ ਹਮੇਸ਼ਾ ਸ਼ੁੱਧਤੰਦਰੁਸਤਬਿਮਾਰੀ ਰਹਿਤ ਅਤੇ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ।

ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਖਿਲਾਫ ਲੜਾਈ ਵਿੱਚ ਖੂਨਦਾਨੀਆਂ ਨੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਈ ਹੈ ਅਤੇ ਰਾਜ ਵਿੱਚ ਖੂਨ ਦੀ ਕੋਈ ਕਮੀ ਨਹੀਂ ਆਉੁਣ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਮਰੀਜਾਂ ਨੂੰ ਖੂਨ ਮੁਫਤ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਪਿਛਲੇ ਸਾਲ 3,79,846 ਖੂਨ ਦੇ ਯੂਨਿਟ ਇਕੱਠੇ ਕੀਤੇ ਗਏ। ਇਨ੍ਹਾਂ ਵਿਚੋ 1,78,972 ਬਲੱਡ ਯੂਨਿਟ ਲਗਭਗ 50% ਖੂਨ ਸਰਕਾਰੀ ਬਲੱਡ ਸੈਂਟਰਾਂ ਦੁਆਰਾ ਇਕੱਠਾ ਕੀਤਾ ਗਿਆ। ਇਸ ਮੌਕੇ ਮੇਅਰ ਸ ਕਰਮਜੀਤ ਸਿੰਘ ਰਿੰਟੂਡਿਪਟੀ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲਪੰਜਾਬ ਸਟੇਟ ਬਲੱਡ ਟ੍ਰਾਂਸਫਿਉਜਨ ਕੌਂਸਲ ਦੀ ਜੁਆਇੰਟ ਡਾਇਰੈਕਟਰ ਡਾ. ਸੁਨੀਤਾ ਦੇਵੀਸਿਵਲ ਸਰਜਨ ਡਾ. ਚਰਨਜੀਤ ਸਿੰਘਜੁਆਇੰਟ ਡਾਇਰੈਕਟਰ ਸੀਐਸਟੀ ਡਾ. ਵਿਨੈ ਮੋਹਨਜੁਆਇੰਟ ਡਾਇਰੈਕਟਰ ਬੀ.ਐਸ. ਡਾ. ਸੁਖਵਿੰਦਰ ਕੌਰਜੁਆਇੰਟ ਡਾਇਰੈਕਟਰ ਟੀ.ਆਈ. ਡਾ. ਮੀਨੂੰ ਸਿੰਘ ਅਤੇ ਜੁਆਇੰਟ ਡਾਇਰੈਕਟਰ ਆਈਈਸੀ ਸ਼੍ਰੀਮਤੀ ਪਵਨ ਰੇਖਾ ਬੇਰੀ ਮੌਜੂਦ ਸਨ।

Spread the love