ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਸ਼ਿਕਾਇਤ ਨੰਬਰਾਂ ’ਤੇ 74 ਸ਼ਿਕਾਇਤਾਂ ਆਈਆਂ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਜ਼ਿਲ੍ਹਾ ਵਾਸੀ ਆਪਣੀ ਮੁਸ਼ਕਿਲ ਵਟਸਐਪ ਨੰਬਰ 62393-01830 ਰਾਹੀਂ, ਫੋਨ ਨੰਬਰ 94640 –67839 ਰਾਹੀਂ ਅਤੇ ਈਮੇਲ ਆਈ ਡੀ ceabranchgsp0gmail.com ਰਾਹੀਂ ਦੱਸ ਸਕਦੇ ਹਨ

ਗੁਰਦਾਸਪੁਰ, 4 ਅਪ੍ਰੈਲ 2022

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਜਾਰੀ ਕੀਤੇ ਫੋਨ ਨੰਬਰਾਂ ’ਤੇ 74 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।

ਹੋਰ ਪੜ੍ਹੋ :-ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 18 ਨੂੰ

ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਦੀ ਸਹੂਲਤ ਲਈ ਆਪਣੇ ਘਰੋਂ ਹੀ ਆਪਣੀ ਮੁਸ਼ਕਿਲ, ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਲਈ ਸ਼ਿਕਾਇਤ ਨੰਬਰ ਜਾਰੀ ਕੀਤੇ ਗਏ ਹਨ, ਜਿਸ ਉੱਪਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।ਵਟਸਐਪ ਨੰਬਰ 62393-01830 ਰਾਹੀਂ, ਫੋਨ ਕਰਨ ਲਈ 94640-67839 ਅਤੇ ਈਮੇਲ ceabranchgsp0gmail.com ਰਾਹੀਂ ਸ਼ਿਕਾਇਤ ਭੇਜੀ ਜਾ ਸਕਦੀ ਹੈ।ਇਸ ਤੋਂ ਇਲਾਵਾ ਉਪਰੋਕਤ ਸ਼ਿਕਾਇਤ ਨੰਬਰਾਂ ’ਤੇ ਲੋਕ, ਜੇਕਰ ਕੋਈ ਵਸੀਕਾ ਨਵੀਸ ਨਿਰਧਾਰਤ ਕੀਤੀ ਗਈ ਸਰਕਾਰੀ ਫੀਸ ਤੋਂ  ਵੱਧ ਪੈਸੇ ਲੈਂਦੇ ਹਨ ਤਾਂ ਉਸਦੀ ਸ਼ਿਕਾਇਤ ਵੀ ਇਨਾਂ ਨੰਬਰਾਂ ’ਤੇ ਕੀਤੀ ਜਾ ਸਕਦੀ ਹੈ।

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਉਪਰੋਕਤ ਜਾਰੀ ਕੀਤੇ ਸ਼ਿਕਾਇਤ ਨੰਬਰਾਂ ’ਤੇ 74 ਸ਼ਿਕਾਇਤਾਂ (3 ਅਪ੍ਰੈਲ) ਤਕ ਪ੍ਰਾਪਤ ਹੋਈਆਂ ਹਨ, ਜਿਨਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਪ੍ਰਾਪਤ ਸ਼ਿਕਾਇਤਾਂ ਵਿਚ ਹਰਬੰਸ ਲਾਲ ਪਿੰਡ ਡੇਹਰੀਵਾਲ ਵਲੋਂ ਗਿਰਦਾਵਰੀ ਸਬੰਧੀ, ਅਮਰਜੀਤ ਸਿੰਘ ਪਿੰਡ ਲੋਧੀਨੰਗਲ ਤੋਂ ਸਰਕਾਰੀ ਫੰਡਾਂ ਦੀ ਜਾਂਚ ਕਰਵਾਉਣ ਸਬੰਧੀ, ਗੁਰਨਾਮ ਸਿੰਘ ਪਿੰਡ ਪੁਰਾਣਾ ਸ਼ਾਲਾ ਤੋਂ ਰੰਜ਼ਿਸ ਤਹਿਤ ਮਕਾਨ ਢਾਹੁਣ ਸਬੰਧੀ ਸ਼ਿਕਾਇਤ, ਹਰਭਜਨ ਸਿੰਘ ਵਾਸੀ ਪਿੰਡ ਸੈਦਪੁਰ ਕਲਾਂ ਵਲੋਂ ਪਟਵਾਰੀ ਵਿਰੁੱਧ, ਸ਼ਿੰਗਾਰਾ ਸਿੰਘ ਪਿੰਡ ਗੂੰਨੋਪੁਰ ਵਲੋਂ ਬਿਜਲੀ ਦਾ ਟਰਾਂਸਫਾਰਮਰ ਤਬਦੀਲ ਕਰਨ ਸਬੰਧੀ, ਕਮਲ ਕੁਮਾਰ, ਸਿੰਬਲ ਚੌਂਕ ਬਟਾਲਾ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਸਬੰਧੀ ਅਤੇ ਮਨਜੀਤ ਸਿੰਘ ਪਿੰਡ ਚਿਤੋੜਗੜ੍ਹ ਵਲੋਂ ਕਣਕ ਨਾ ਵੰਡਣ ਸਬੰਧੀ ਆਦਿ ਸ਼ਿਕਾਇਤਾਂ ਮਿਲੀਆਂ ਹਨ। ਇਸ ਤੋਂ ਇਲਾਵਾ ਹੋਰ ਸ਼ਿਕਾਇਤਾਂ ਇੰਤਕਾਲ ਕਰਨ ਸਬੰਧੀ, ਕਿਸਾਨਾਂ ਦੇ ਕਰਜ਼ਾ ਮਾਫੀ ਕਰਨ ਸਬੰਧੀ ਤੇ ਨਾਜਾਇਜ਼ ਕਬਜ਼ਿਆਂ ਤੇ ਗੰਦਗੀ ਆਦਿ ਨਾਲ ਸਬੰਧਤ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਾਰੀ ਕੀਤੇ ਉਪਰੋਕਤ ਨੰਬਰਾਂ ਸਮੇਤ ਈ.ਮੇਲ ਆਈ.ਡੀ ਉੱਤੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ, ਜਿਸ ਦਾ ਸਬੰਧਿਤ ਵਿਭਾਗ ਰਾਹੀ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

Spread the love